Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Uncategorized @pa
ਕਲੇਮ –
ਰੂਸ ਵਿੱਚ ਹੋਣ ਵਾਲੇ ਫੁੱਟਬਾਲ ਵਰਲਡ ਕਪ ਲਈ ਰੂਸ ਦੇ ਰਾਸ਼ਟਰਪਤੀ ਵਲਾਦਮੀਰ ਪੁਤਿਨ ਨੇ ਫਾਈਨਲ ਮੈਚ ਦੇਖਣ ਲਈ ਵਿਸ਼ਵ ਦੇ ਚਾਰ ਲੀਡਰਾਂ ਨੂੰ ਸੱਦਾ ਦਿੱਤਾ ਹੈ ਜਿਸ ਵਿਚ ਭਾਰਤ ਵਲੋਂ ਸਿਰਫ ਰਾਹੁਲ ਗਾਂਧੀ ਦਾ ਨਾਮ ਸ਼ਾਮਿਲ ਹੈ।

ਵੇਰੀਫਿਕੇਸ਼ਨ –
ਸੋਸ਼ਲ ਮੀਡਿਆ ਦੇ ਉੱਤੇ ਲਗਾਤਾਰ ਇਕ ਦਾਅਵਾ ਵਾਇਰਲ ਹੋ ਰਿਹਾ ਹੈ। ਫੇਸਬੁੱਕ ਤੇ ਰਾਜਾ ਗੁਰਜੋਤ ਸਿੰਘ ਨਾਮ ਦੇ ਇਕ ਉਜ਼ਰ ਵਲੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਰੂਸ ਵਿੱਚ ਹੋਣ ਵਾਲੇ ਫੁੱਟਬਾਲ ਵਰਲਡ ਕਪ ਲਈ ਰੂਸ ਦੇ ਰਾਸ਼ਟਰਪਤੀ ਵਲਾਦਮੀਰ ਪੁਤਿਨ ਨੇ ਫਾਈਨਲ ਮੈਚ ਦੇਖਣ ਲਈ ਵਿਸ਼ਵ ਦੇ ਚਾਰ ਲੀਡਰਾਂ ਨੂੰ ਸੱਦਾ ਦਿੱਤਾ ਹੈ ਜਿਸ ਵਿਚ ਭਾਰਤ ਵਲੋਂ ਸਿਰਫ ਰਾਹੁਲ ਗਾਂਧੀ ਦਾ ਨਾਮ ਸ਼ਾਮਿਲ ਹੈ।
ਇਸ ਪੋਸਟ ਨੂੰ ਅਜੇ ਤਕ 2600 ਲੋਕਾਂ ਨੇ ਲਾਇਕ ਕੀਤਾ ਹੈ ਜਦਕਿ 1000 ਤੋਂ ਵੱਧ ਲੋਕਾਂ ਨੇ ਸ਼ੇਅਰ ਕੀਤਾ ਹੈ।
— POOJA.PATIL (@Riyapoojap) July 12, 2018
ਇਸ ਖ਼ਬਰ ਦੀ ਸਚਾਈ ਲੱਭਣ ਲਈ ਅਸੀਂ ਵੱਖ – ਵੱਖ ਕੀ ਵਰਡਸ ਦੇ ਰਾਹੀਂ ਗੂਗਲ ਤੇ’ ਖੋਜ ਕੀਤੀ ਪਰ ਸਾਨੂੰ ਖੋਜ ਦੇ ਦੌਰਾਨ ਕੋਈ ਨਤੀਜਾ ਪ੍ਰਾਪਤ ਨਹੀਂ ਹੋਇਆ ਜਿਸ ਨਾਲ ਇਸ ਵਾਇਰਲ ਦਾਅਵੇ ਦੀ ਪੁਸ਼ਟੀ ਹੋ ਸਕੇ।

ਪੜਤਾਲ ਦੌਰਾਨ ਅਸੀਂ ਕਈ ਨਾਮੀ ਅਖਬਾਰ ਅਤੇ ਮੀਡਿਆ ਏਜੇਂਸੀਆਂ ਰਾਹੀਂ ਖ਼ਬਰਾਂ ਨੂੰ ਲੱਭਿਆ ਪਰ ਸਾਨੂੰ ਕਿਤੇ ਵੀ ਰੂਸ ਦੇ ਰਾਸ਼ਟਰਪਤੀ ਵਲਾਦਮੀਰ ਪੁਤਿਨ ਵਲੋਂ ਸਿਰਫ਼ ਰਾਹੁਲ ਗਾਂਧੀ ਨੂੰ ਫੁੱਟਬਾਲ ਵਰਲਡ ਕਪ ਲਈ ਸੱਦਾ ਦਿੱਤੇ ਜਾਣ ਦੀ ਖ਼ਬਰ ਦੀ ਪੁਸ਼ਟੀ ਨਹੀਂ ਹੋ ਸਕੀ। ਹਾਲਾਂਕਿ ਸਾਨੂੰ ਵੱਖ – ਵੱਖ ਅਖਬਾਰਾਂ ਤੇ ਏਜੇਂਸੀਆਂ ਵਲੋਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਸੱਦੇ ਜਾਣ ਦੀ ਖ਼ਬਰ ਮਿਲੀ।

ਇਸ ਦੇ ਨਾਲ ਹੀ ਸਾਨੂੰ ਇੱਕ ਹੋਰ ਵਿਦੇਸ਼ ਏਜੇਂਸੀ ਦੀ ਖ਼ਬਰ ਮਿਲੀ। ਉਸ ਲੇਖ ਦੇ ਵਿੱਚ ਕਈ ਰੂਸ ਵਲੋਂ ਵੱਖ – ਵੱਖ ਦੇਸ਼ਾਂ ਦੇ ਨੇਤਾਵਾਂ ਨੂੰ ਸੱਦੇ ਜਾਣ ਦੀ ਖ਼ਬਰ ਸੀ ਪਰ ਕਿਤੇ ਵੀ ਰਾਹੁਲ ਗਾਂਧੀ ਦੇ ਨਾਮ ਦਾ ਜਿਕਰ ਨਹੀਂ ਸੀ।

ਇਸ ਦਾਅਵੇ ਨੂੰ ਲੱਭਣ ਲਈ ਅਸੀਂ ਯੂ ਟਿਊਬ ਸਰਚ ਤੇ ਵੱਖ ਵੱਖ ਕੀ ਵਰਡਸ ਦੀ ਮਦਦ ਨਾਲ ਇਸ ਦਾਅਵੇ ਨੂੰ ਲੱਭਣ ਦੀ ਕੋਸ਼ਿਸ਼ ਕੀਤੀ। ਯੂ ਟਿਊਬ ਤੇ ਸਾਨੂੰ 2018 ਫੁੱਟਬਾਲ ਵਰਲਡ ਕਪ ਵਿੱਚ ਵੱਖ ਵੱਖ ਨੇਤਾਵਾਂ ਦੇ ਪਹੁੰਚਣ ਦੀ ਵੀਡੀਓ ਮੌਜੂਦ ਸਨ ਪਾਰ ਕਿਸੀ ਵੀ ਵੀਡੀਓ ਵਿੱਚ ਰਾਹੁਲ ਗਾਂਧੀ ਦੇ ਫਾਈਨਲ ਮੈਚ ਵਿੱਚ ਪਹੁੰਚਣ ਦੀ ਵੀਡੀਓ ਨਹੀਂ ਸੀ।

ਅਸੀਂ ਆਪਣੀ ਜਾਂਚ ਪੜਤਾਲ ਨੂੰ ਅੱਗੇ ਵਧਾਉਂਦੇ ‘ਟਵਿੱਟਰ ਅਡਵਾਂਸ ਸਰਚ” ਦੀ ਮਦਦ ਨਾਲ ਇਸ ਵਾਇਰਲ ਦਾਅਵੇ ਦੀ ਖੋਜ ਕੀਤੀ। ਖੋਜ ਦੌਰਾਨ ਅਸੀਂ ਇਹ ਦੇਖਿਆ ਕਿ ਇਹ ਦਾਅਵਾ 2018 ਦੇ ਵਿੱਚ ਕਾਫੀ ਵਾਇਰਲ ਹੋਇਆ ਸੀ।
रूस में होने वाले फुटबाल विश्व कप का फाइनल देखने के लिये रूसी राष्ट्रपति व्लादीमीर पुतिन ने भेजा विश्व के 4 नेताओं को न्योता,भारत से सिर्फ राहुल गाँधी का नाम शामिल pic.twitter.com/UAJaZY6SYf
— ChandraShekhar Bhankrota चंद्रशेखर भांकरोटा (@YUVAMARWADI) July 12, 2018
Newschecker .in ਦੀ ਟੀਮ ਦੀ ਜਾਂਚ ਪੜਤਾਲ ਦੇ ਦੌਰਾਨ ਇਹ ਦਾਅਵਾ ਗੁੰਮਰਾਹਕਰਨ ਸਾਬਿਤ ਹੋਇਆ।
ਟੂਲਜ਼ ਵਰਤੇ –
* ਗੂਗਲ ਕੀ ਵਰਡਸ ਸਰਚ
*ਗੂਗਲ ਰਿਵਰਸ ਇਮੇਜ ਸਰਚ
*ਫੇਸਬੁੱਕ ਸਰਚ
*ਯੂ ਟਿਊਬ ਸਰਚ
ਰਿਜ਼ਲਟ – ਗੁੰਮਰਾਹਕਰਨ
Shaminder Singh
December 28, 2019
JP Tripathi
January 11, 2020
JP Tripathi
December 31, 2019