Saturday, September 5, 2026

Uncategorized @pa

ਕੀ ਮੰਗਲੌਰ ਏਅਰਪੋਰਟ ਤੇ ਬੰਬ ਰੱਖਣ ਵਾਲੇ ਸ਼ੱਕੀ ਆਦਿਤਿਆ ਰਾਓ ਦਾ ਸੰਬੰਧ RSS ਨਾਲ ਹੈ? ਸੋਸ਼ਲ ਮੀਡਿਆ ਤੇ ਹੋ ਰਹੀ ਚਰਚਾ 

Written By Shaminder Singh
Jan 23, 2020
banner_image
ਕਲੇਮ : 
 
ਆਦਿਤਿਆ ਰਾਓ ਜਿਸ ਨੂੰ ਮੰਗਲੌਰ ਏਅਰਪੋਰਟ ਤੇ ਬੰਬ ਰੱਖਣ ਦੇ ਆਰੋਪ ਵਿਚ ਗਿਰਫ਼ਤਾਰ ਕੀਤਾ ਗਿਆ ,  ਉਹ RSS ਦਾ ਮੈਂਬਰ ਹੈ।  
 
 
 
 
 
 
ਵੇਰੀਫੀਕੇਸ਼ਨ :
 
 
ਮੰਗਲੌਰ ਏਅਰਪੋਰਟ ਤੇ ਬੰਬ ਰੱਖਣ ਵਾਲੇ ਸ਼ੱਕੀ ਵਿਅਕਤੀ ਆਦਿਤਿਆ ਰਾਓ ਨੇ ਬੁਧਵਾਰ ਨੂੰ ਆਤਮ- ਸਮਰਪਣ ਕਰ ਦਿੱਤਾ। ਦਰਅਸਲ ,ਏਅਰਪੋਰਟ ਦੇ ਟਿਕਟ ਕਾਊਂਟਰ ਤੇ ਸੋਮਵਾਰ ਨੂੰ ਲਾਵਾਰਿਸ ਬੈਗ ਦੇ ਵਿੱਚ ਬੰਬ ਮਿਲਣ ਦੇ ਨਾਲ ਹੜਕੰਪ ਮਚ ਗਿਆ ਸੀ। ਆਦਿਤਿਆ ਰਾਓ ਦੇ ਆਤਮ – ਸਮਰਪਣ ਕਰਨ ਤੋਂ ਬਾਅਦ ਸੋਸ਼ਲ ਮੀਡਿਆ ਤੇ ਕਾਫੀ ਸਾਰੇ ਦਾਅਵੇ ਵਾਇਰਲ ਹੋ ਰਹੇ ਹਨ। 
 
 
 
ਸੋਸ਼ਲ ਮੀਡਿਆ ਤੇ ਇਕ ਦਾਅਵਾ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਆਦਿਤਿਆ ਰਾਓ ਜਿਸ ਨੂੰ ਮੰਗਲੌਰ ਏਅਰਪੋਰਟ ਤੇ ਬੰਬ ਰੱਖਣ ਦੇ ਆਰੋਪ ਵਿਚ ਗਿਰਫ਼ਤਾਰ ਕੀਤਾ ਗਿਆ  ਸੀ , ਉਹ RSS ਦਾ ਮੈਂਬਰ ਨਿਕਲਿਆ। ਵਾਇਰਲ ਹੋ ਰਹੇ ਦਾਅਵੇ ਵਿੱਚ ਇੱਕ ਤਸਵੀਰ ਵੀ ਸਾਂਝੀ ਕੀਤੀ ਗਈ ਹੈ ਜਿਸ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਤਸਵੀਰ ਦੇ ਵਿੱਚ ਵਿਅਕਤੀ ਆਦਿਤਿਆ ਰਾਓ ਹੈ।  
 
 
 
 
 
 
ਅਸੀਂ ਪਾਇਆ ਕਿ ਸੋਸ਼ਲ ਮੀਡਿਆ ਦੇ ਵੱਖ – ਵੱਖ ਪਲੇਟਫਾਰਮ ਦੇ ਉੱਤੇ ਇਸ ਤਸਵੀਰ ਨੂੰ ਵੱਖ – ਵੱਖ ਦਾਅਵੇ ਦੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ। 
 
 
 
 
 
 
ਅਸੀਂ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਇਸ ਤਸਵੀਰ ਦੀ ਜਾਂਚ ਸ਼ੁਰੂ ਕੀਤੀ। ਅਸੀਂ ਗੂਗਲ ਤੇ ਕੁਝ ਕੀ ਵਰਡਸ ਦੀ ਮਦਦ ਨਾਲ ਇਸ ਤਸਵੀਰ ਨੂੰ ਖੰਗਾਲਣ ਦੀ ਕੋਸ਼ਿਸ਼ ਕੀਤੀ। ਸਰਚ ਦੇ ਦੌਰਾਨ ਸਾਨੂੰ ਇਕ ਫੇਸਬੁੱਕ ਪੋਸਟ ਮਿਲੀ। ਫੇਸਬੁੱਕ ਤੇ ਇਕ ਯੂਜ਼ਰ ਸੰਦੀਪ ਲੋਬੋ ਨੇ ਲਿਖਿਆ ਕਿ ਵਾਇਰਲ ਹੋ ਰਹੀ ਤਸਵੀਰ ਦੇ ਵਿੱਚ RSS ਦੀ ਵਰਦੀ ਪਾਏ ਖੜੇ  ਵਿਅਕਤੀ ਉਹ ਹਨ । ਓਹਨਾ ਨੇ ਆਪਣੀ ਫੇਸਬੁੱਕ ਵਾਲ ਤੇ ਲਿਖਿਆ ਕਿ ਸੋਸ਼ਲ ਮੀਡਿਆ ਤੇ ਉਹਨਾਂ ਨੂੰ ਮੰਗਲੌਰ ਏਅਰਪੋਰਟ ਤੇ ਬੰਬ ਰੱਖਣ ਦਾ ਆਰੋਪੀ ਦੱਸਿਆ ਜਾ ਰਿਹਾ ਹੈ ਜਦਕਿ ਇਸ ਦੇ ਵਿੱਚ ਕੋਈ ਸਚਾਈ ਨਹੀਂ ਹੈ। ਓਹਨਾ ਨੇ ਲਿਖਿਆ ਕਿ ਸੋਸ਼ਲ ਮੀਡਿਆ ਤੇ ਉਹਨਾਂ ਦੇ ਖਿਲਾਫ ਫੈਲਾਈ ਜਾ ਰਹੀ ਅਫਵਾਹਾਂ ਦੇ ਖਿਲਾਫ਼ ਉਹ ਕਾਨੂੰਨੀ ਕਰਵਾਈ ਕਰਣਗੇ।  
 
 
 
 
 
 
 
 
 
 
 
 
 
 
 
 
ਇਸ ਤੋਂ ਬਾਅਦ ਉਹਨਾਂ ਨੇ ਪੁਲਿਸ ਨੂੰ ਕੀਤੀ ਗਈ ਕੰਪਲੈਂਟ ਦੀ ਤਸਵੀਰ ਨੂੰ ਵੀ ਆਪਣੀ ਫੇਸਬੁੱਕ ਵਾਲ ਤੇ ਸਾਂਝਾ ਕੀਤਾ।  
 
 
 
 
 
 
 
ਸਾਡੀ ਜਾਂਚ ਦੇ ਵਿੱਚ ਸਾਬਿਤ ਹੁੰਦਾ ਹੈ ਕਿ ਸੋਸ਼ਲ ਮੀਡਿਆ ਤੇ ਕੀਤੇ ਜਾ ਰਹੇ ਦਾਅਵੇ ਵਿੱਚ ਕੋਈ ਸਚਾਈ ਨਹੀਂ ਹੈ। ਵਾਇਰਲ ਹੋ ਰਹੀ ਤਸਵੀਰ ਦੇ ਵਿੱਚ RSS ਦੀ ਵਰਦੀ ਪਾਏ ਖੜੇ  ਵਿਅਕਤੀ ਦਾ ਨਾਮ ਸੰਦੀਪ ਲੋਬੋ ਹੈ। ਸੋਸ਼ਲ ਮੀਡਿਆ ਤੇ ਵਾਇਰਲ ਹੋ ਰਿਹਾ ਦਾਅਵਾ ਫ਼ਰਜ਼ੀ ਅਤੇ ਗੁੰਮਰਾਹਕਰਨ ਹੈ। 
 
 

ਟੂਲਜ਼ ਵਰਤੇ:

*ਗੂਗਲ ਸਰਚ

ਰਿਜ਼ਲਟ – ਗੁੰਮਰਾਹਕਰਨ ਦਾਅਵਾ

(ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ)

 
 
image
ਜੇ ਤੁਸੀਂ ਕਿਸੇ ਦਾਅਵੇ ਦੀ ਸਚਾਈ ਦੀ ਜਾਂਚ ਕਰਵਾਉਣੀ ਹੈ, ਪ੍ਰਤੀਕਿਰਿਆ ਦੇਣੀ ਹੈ ਜਾਂ ਸ਼ਿਕਾਇਤ ਦਰਜ ਕਰਵਾਉਣੀ ਹੈ, ਤਾਂ ਸਾਨੂੰ ਵਟਸਐਪ ਕਰੋ +91-9999499044 ਜਾਂ ਸਾਨੂੰ ਈਮੇਲ ਕਰੋ checkthis@newschecker.in​. ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਅਤੇ ਫਾਰਮ ਭਰ ਸਕਦੇ ਹੋ।
Newchecker footer logo
ifcn
fcp
fcn
fl
About Us

Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check

Contact Us: checkthis@newschecker.in

14,935

Fact checks done

FOLLOW US
imageimageimageimageimageimageimage