Claim :
Video footage helicopter crash of Kobe Bryant
ਕਲੇਮ :
ਬਾਸਕਟਬਾਲ ਸਟਾਰ ਕੋਬ ਬ੍ਰਾਇਨਟ ਦੇ ਹੈਲੀਕਾਪਟਰ ਕਰੈਸ਼ ਦੀ ਵੀਡੀਓ
ਵੇਰੀਫੀਕੇਸ਼ਨ :
ਬੀਤੇ ਦਿਨ ਅਮਰੀਕਨ ਬਾਸਕਟਬਾਲ ਸਟਾਰ ਕੋਬੀ ਬਰਾਇੰਟ (41) ਦੀ ਇੱਕ ਹੈਲੀਕਾਪਟਰ ਹਾਦਸੇ ‘ਚ ਮੌਤ ਹੋ ਗਈ। 41 ਸਾਲਾ ਸਾਬਕਾ ਲਾਸ ਏਂਜਲਸ ਲੇਕਰ ਬਾਸਕਟਬਾਲ ਸਟਾਰ ਦੀ ਮੌਤ ਇੱਕ ਹੈਲੀਕਾਪਟਰ ਹਾਦਸੇ ਵਿੱਚ ਹੋਈ ਹੈ। ਬ੍ਰਾਇਨਟ ਆਪਣੇ ਨਿੱਜੀ ਹੈਲੀਕਾਪਟਰ ਵਿਚ ਚਾਰ ਹੋਰ ਲੋਕਾਂ ਨਾਲ ਯਾਤਰਾ ਕਰ ਰਿਹਾ ਸੀ, ਜਦੋਂ ਇਹ ਹਾਦਸਾਗ੍ਰਸਤ ਹੋ ਗਿਆ, ਜਿਸ ਵਿਚ ਸਵਾਰ ਸਾਰੇ ਵਿਅਕਤੀਆਂ ਦੀ ਮੌਤ ਹੋ ਗਈ ਹੈ।
ਬ੍ਰਾਇਨਟ ਦੀ ਮੌਤ ਤੋਂ ਬਾਅਦ ਸੋਸ਼ਲ ਮੀਡਿਆ ਤੇ ਕਈ ਤਰਾਂ ਦੇ ਦਾਅਵੇ ਵਾਇਰਲ ਹੋ ਰਹੇ ਹਨ। ਸੋਸ਼ਲ ਮੀਡਿਆ ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਬਾਸਕਟਬਾਲ ਸਟਾਰ ਕੋਬ ਬ੍ਰਾਇਨਟ ਦੇ ਹੈਲੀਕਾਪਟਰ ਕਰੈਸ਼ ਦਾ ਹੈ।
ਅਸੀਂ ਪਾਇਆ ਕਿ ਸੋਸ਼ਲ ਮੀਡਿਆ ਤੇ ਇਸ ਵੀਡੀਓ ਨੂੰ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੇ ਹਨ।
ਅਸੀਂ ਸੋਸ਼ਲ ਮੀਡਿਆ ਤੇ ਵਾਇਰਲ ਇਸ ਵੀਡੀਓ ਦੀ ਜਾਂਚ ਸ਼ੁਰੂ ਕੀਤੀ। ਅਸੀਂ ਕੁਝ ਟੂਲਜ਼ ਦੀ ਮਦਦ ਨਾਲ ਵਾਇਰਲ ਵੀਡੀਓ ਦੇ ਕੁਝ ਸਕਰੀਨਸ਼ੋਟ ਲੈ ਕੇ ਅਸੀਂ ਇਨਵਿਡ ਤੇ ਇਸ ਵਾਇਰਲ ਵੀਡੀਓ ਨੂੰ ਖੰਗਾਲਣ ਦੀ ਕੋਸ਼ਿਸ਼ ਕੀਤੀ। ਸਰਚ ਦੌਰਾਨ ਸਾਨੂੰ ਮੀਡਿਆ ਵੈਬਸਾਈਟ “The National “ ਦਾ ਯੂ ਟਿਊਬ ਤੇ ਵਾਇਰਲ ਹੋ ਰਹੇ ਵੀਡੀਓ ਨਾਲ ਮਿਲਦਾ ਜੁਲਦਾ ਵੀਡੀਓ ਮਿਲਿਆ ਜਿਸਨੂੰ 30 ਦਿਸੰਬਰ , 2018 ਨੂੰ ਅਪਲੋਡ ਕੀਤਾ ਗਿਆ ਸੀ।
ਵਾਇਰਲ ਵੀਡੀਓ ਦੀ ਗੰਭੀਰਤਾ ਦੇ ਨਾਲ ਸਰਚ ਦੌਰਾਨ ਸਾਨੂੰ ਇਕ ਹੋਰ ਮੀਡਿਆ ਵੈਬਸਾਈਟ “Gulf News” ਤੇ ਪ੍ਰਕਾਸ਼ਿਤ ਇਕ ਲੇਖ ,ਮਿਲਿਆ ਜਿਸ ਵਿੱਚ ਵਾਇਰਲ ਹੋ ਰਹੀ ਵੀਡੀਓ ਨਾਲ ਮਿਲਦੀ ਜੁਲਦੀ ਵੀਡੀਓ ਨੂੰ ਵੀ ਅਪਲੋਡ ਕੀਤਾ ਗਿਆ ਸੀ। 30 ਦਿਸੰਬਰ , 2018 ਨੂੰ ਪ੍ਰਕਾਸ਼ਿਤ ਇਸ ਲੇਖ ਦੇ ਮੁਤਾਬਕ , ਸੰਯੁਕਤ ਅਰਬ ਅਮੀਰਾਤ ਵਿੱਚ ਵਾਪਰੀ ਇਸ ਘਟਨਾ ਦੇ ਵਿੱਚ ਦੋਵੇਂ ਪਾਇਲਟਾਂ ਸਮੇਤ 4 ਲੋਕਾਂ ਦੀ ਮੌਤ ਹੋ ਗਈ।
ਸਾਡੀ ਜਾਂਚ ਦੇ ਵਿੱਚ ਸਾਬਿਤ ਹੁੰਦਾ ਹੈ ਕਿ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਵੀਡੀਓ ਵਿੱਚ ਕੀਤੇ ਜਾ ਰਹੇ ਦਾਅਵੇ ‘ਚ ਕੋਈ ਸਚਾਈ ਨਹੀਂ ਹੈ। ਇਹ ਵੀਡੀਓ ਸੰਯੁਕਤ ਅਰਬ ਅਮੀਰਾਤ ਵਿੱਚ ਵਾਪਰੇ ਹੈਲੀਕਾਪਟਰ ਕਰੈਸ਼ ਦੀ ਹੈ ਤੇ ਦੋ ਸਾਲ ਪੁਰਾਣੀ ਹੈ।
ਟੂਲਜ਼ ਵਰਤੇ:
*ਗੂਗਲ ਸਰਚ
*ਟਵਿੱਟਰ ਸਰਚ
ਰਿਜ਼ਲਟ – ਗੁੰਮਰਾਹਕਰਨ ਦਾਅਵਾ
(ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ)