Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Uncategorized @pa
ਕਲੇਮ :
ਕਿ ਇਹ ਸਹੀ ਹੈ ?
Good tweet nita ambani pic.twitter.com/aM6T2D1r7J
— vaghela Ravirajsinh (@vaghela61302136) December 21, 2019
ਵੇਰੀਫੀਕੇਸ਼ਨ :
ਸੰਸ਼ੋਧਿਤ ਸਿਟੀਜ਼ਨਸ਼ਿਪ ਐਕਟ (ਸੀਏਏ-ਐਨਆਰਸੀ ਪ੍ਰੋਟੈਸਟ) ਵਿਰੁੱਧ ਦੇਸ਼ ਭਰ ਵਿੱਚ ਕਈ ਥਾਵਾਂ ਤੇ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਇਸ ਨੇ ਕਈ ਥਾਵਾਂ ‘ਤੇ ਹਿੰਸਕ ਰੁੱਖ ਵੀ ਇਖ਼ਤਿਆਰ ਕਰ ਲਿਆ ਹੈ। ਲੋਕਾਂ ਨੇ ਸੀਏਏ ਅਤੇ ਸੰਭਾਵਿਤ ਐਨਆਰਸੀ ਵਿਰੁੱਧ ਕਈ ਥਾਵਾਂ’ ਤੇ ਸ਼ਾਂਤਮਈ ਪ੍ਰਦਰਸ਼ਨ ਵੀ ਕੀਤੇ। ਇਨ੍ਹਾਂ ਪ੍ਰਦਰਸ਼ਨਾਂ ਦੌਰਾਨ ਫ਼ਰਜ਼ੀ ਖਬਰਾਂ ਵੀ ਕਈ ਤਰੀਕਿਆਂ ਨਾਲ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀ ਦਿਖਾਈ ਦੇ ਰਹੀਆਂ ਹਨ।

ਇਸ ਕੜੀ ਵਿਚ ਰਿਲਾਇੰਸ ਇੰਡਸਟਰੀਜ਼ ਦੇ ਮੁਖੀ ਮੁਕੇਸ਼ ਅੰਬਾਨੀ ਦੀ ਪਤਨੀ ਅਤੇ ਰਿਲਾਇੰਸ ਫਾਊਂਡੇਸ਼ਨ ਦੀ ਚੇਅਰਪਰਸਨ ਨੀਟਾ ਅੰਬਾਨੀ ਦੇ ਨਾਮ ‘ਤੇ ਵੀ ਕਈ ਟਵੀਟ ਵਾਇਰਲ ਹੋ ਰਹੇ ਹਨ। ਟਵੀਟ ਵਿੱਚ ਸੰਸ਼ੋਧਿਤ ਸਿਟੀਜ਼ਨਸ਼ਿਪ ਐਕਟ ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਹੱਕ ਵਿੱਚ ਕਈ ਟਵੀਟ ਕੀਤੇ ਗਏ ਹਨ। ਇਹਨਾਂ ਵਿੱਚੋਂ ਕੁਝ ਟਵੀਟ ਇਕ ਖਾਸ ਬਰਾਦਰੀ ਦੇ ਖਿਲਾਫ ਵੀ ਕੀਤੇ ਜਾ ਰਹੇ ਹਨ। ਅਸੀਂ ਪਾਇਆ ਕਿ ਸੋਸ਼ਲ ਮੀਡਿਆ ਤੇ ਕਾਫੀ ਤੇਜ਼ੀ ਦੇ ਨਾਲ ਇਹ ਟਵੀਟ ਵਾਇਰਲ ਹੋ ਰਹੇ ਹਨ।

ਅਸੀਂ ਇਹਨਾਂ ਟਵੀਟ ਪਿੱਛੇ ਅਸਲ ਦਾਅਵੇ ਦੀ ਖੋਜ ਸ਼ੁਰੂ ਕੀਤੀ। ਅਸੀਂ ਟਵਿੱਟਰ ਸਰਚ ਦੀ ਮਦਦ ਨਾਲ ਰਿਲਾਇੰਸ ਫਾਊਂਡੇਸ਼ਨ ਦੀ ਚੇਅਰਪਰਸਨ ਨੀਟਾ ਅੰਬਾਨੀ ਦਾ ਟਵਿੱਟਰ ਅਕਾਊਂਟ ਖੰਗਾਲਣ ਦੀ ਕੋਸ਼ਿਸ਼ ਕੀਤੀ। ਸਰਚ ਦੌਰਾਨ ਅਸੀਂ ਪਾਇਆ ਕਿ ਵਾਇਰਲ ਹੋ ਰਹੇ ਟਵੀਟ ਦੋ ਅਕਾਊਂਟ ਤੋਂ ਕੀਤੇ ਜਾ ਰਹੇ ਹਨ ਜਿਸ ਵਿੱਚ ਇੱਕ ਅਕਾਊਂਟ ਦਾ ਯੂਜ਼ਰਨੇਮ ‘NitaAmbaani’ ਅਤੇ ਦੂਜਾ ਯੂਜ਼ਰਨੇਮ ‘NitaMambani’ ਹੈ। ਅਸੀਂ ਦੋਨਾਂ ਯੂਜ਼ਰਨੇਮ ਦੀ ਸਰਚ ਕੀਤਾ ਤਾਂ ਪਾਇਆ ਕਿ ਦੋਨੋ ਅਕਾਊਂਟ ਨੂੰ ਟਵਿੱਟਰ ਵਲੋਂ ਸਸਪੈਂਡ ਕਰ ਦਿੱਤਾ ਗਿਆ ਹੈ।

ਅਸੀਂ ਇਸ ਦਾਅਵੇ ਦੀ ਹੋਰ ਗੰਭੀਰਤਾ ਦੇ ਨਾਲ ਜਾਂਚ ਕੀਤੀ ਤਾਂ ਪਾਇਆ ਕਿ ਟਵੀਟ ਵਿੱਚ ਲਿਖੀ ਸ਼ਬਦਾਵਲੀ ਕਾਫੀ ਹੱਦ ਤਕ ਗ਼ਲਤ ਹੈ। ਸਰਚ ਦੌਰਾਨ ਹੀ ਸਾਨੂੰ ਰਿਲਾਇੰਸ ਦਾ ਅਧਿਕਾਰਿਕ ਬਿਆਨ ਮਿਲਿਆ। ਰਿਲਾਇੰਸ ਦੁਆਰਾ ਇਹ ਦੱਸਿਆ ਗਿਆ ਸੀ ਕਿ ਨੀਤਾ ਅੰਬਾਨੀ ਦਾ ਆਪਣਾ ਟਵਿੱਟਰ ਅਕਾਉਂਟ ਨਹੀਂ ਹੈ ਅਤੇ ਉਸਦੀ ਸ਼ਿਕਾਇਤ ‘ਤੇ ਟਵਿੱਟਰ ਨੇ ਵੀ ਇਸ ਜਾਅਲੀ ਖਾਤੇ ਨੂੰ ਬਲਾਕ ਕਰ ਦਿੱਤਾ ਹੈ।ਫਰਜ਼ੀ ਖਾਤੇ ਤੋਂ ਕੀਤੇ ਗਏ ਸਾਰੇ ਟਵੀਟ ਜਾਅਲੀ ਹਨ। ਰਿਲਾਇੰਸ ਦੁਆਰਾ ਇਹ ਦੱਸਿਆ ਗਿਆ ਸੀ ਕਿ ਨੀਤਾ ਅੰਬਾਨੀ ਦਾ ਆਪਣਾ ਟਵਿੱਟਰ ਅਕਾਉਂਟ ਨਹੀਂ ਹੈ ਅਤੇ ਉਹਨਾਂ ਦੀ ਸ਼ਿਕਾਇਤ ‘ਤੇ ਟਵਿੱਟਰ ਨੇ ਵੀ ਇਸ ਜਾਅਲੀ ਖਾਤੇ ਨੂੰ ਬਲਾਕ ਕਰ ਦਿੱਤਾ ਹੈ।
ਸਾਡੀ ਜਾਂਚ ਦੇ ਵਿੱਚ ਇਹ ਸਾਬਿਤ ਹੋਇਆ ਕਿ ਨੀਤਾ ਅੰਬਾਨੀ ਕੋਲ ਕੋਈ ਅਧਿਕਾਰਤ ਟਵਿੱਟਰ ਹੈਂਡਲ ਨਹੀਂ ਹੈ ਅਤੇਉਹਨਾਂ ਦੇ ਨਾਮ ਜਾਂ ਫੋਟੋ ਨਾਲ ਚੱਲ ਰਿਹਾ ਟਵਿੱਟਰ ਅਕਾਉਂਟ ਜਾਅਲੀ ਹੈ। ਹਾਲਾਂਕਿ , ਟਵਿੱਟਰ ਨੇ ਉਸ ਸ਼ੱਕੀ ਟਵਿੱਟਰ ਹੈਂਡਲ ਨੂੰ ਮੁਅੱਤਲ ਕਰ ਦਿੱਤਾ ਹੈ।
ਟੂਲਜ਼ ਵਰਤੇ:
*ਗੂਗਲ ਸਰਚ
*ਟਵਿੱਟਰ ਸਰਚ
ਰਿਜ਼ਲਟ – ਗੁੰਮਰਾਹਕਰਨ ਦਾਅਵਾ
(ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in
Shaminder Singh
December 28, 2019
JP Tripathi
January 11, 2020
JP Tripathi
December 31, 2019