Saturday, September 5, 2026

Uncategorized @pa

ਪਾਕਿਸਤਾਨ ਦੇ ਕਰਾਚੀ ਵਿੱਚ ਹੋਈ ਲੁੱਟ ਦੀ ਘਟਨਾ ਨੂੰ ਭਾਰਤ ਦਾ ਦੱਸਕੇ ਸੋਸ਼ਲ ਮੀਡਿਆ ‘ਤੇ ਕੀਤਾ ਸ਼ੇਅਰ

Written By Shaminder Singh
Oct 31, 2019
banner_image

ਕਲੇਮ –

ਇੱਕ ਹਿੰਦੂ ਔਰਤ ਕਾਰ ਦੇ ਵਿੱਚ ਹੈ , ਜਿਸਦੇ ਪਤੀ  ਨੂੰ ਕੁਝ ਸ਼ਰਾਰਤੀ ਅਨਸਰਾਂ ਨੇ ਫੜਕੇ ਡਰਾਇਆ – ਧਮਕਾਇਆ। ਇਹ ਹਿੰਦੂ ਪਰਿਵਾਰ ਬਹੁਤ ਹੀ ਤਰਸਯੋਗ ਹਾਲਤ ਵਿੱਚ ਹੈ ਜਿਸਨੂੰ ਪਹਿਲਾਂ ਚਾਰ – ਪੰਜ ਲੋਕਾਂ ਨੇ ਲੁੱਟੀਆ ਅਤੇ ਫੇਰ ਹਿੰਦੂ ਔਰਤ ਦਾ ਰੇਪ ਕਰਨ ਤੋਂ ਬਾਅਦ ਉਸਦੀ ਹੱਤਿਆ ਕਰਕੇ ਫਰਾਰ ਹੋ ਗਏ।  

ਵੇਰਿਫਿਕੇਸ਼ਨ –

ਸੋਸ਼ਲ ਮੀਡਿਆ ‘ਤੇ ਇੱਕ ਵੀਡੀਓ ਕਾਫੀ ਤੇਜ਼ੀ ਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਵੀਡੀਓ ਦੇ ਵਿੱਚ ਕੁਝ ਸ਼ਰਾਰਤੀ ਅਨਸਰ ਇੱਕ ਜੋੜੇ ਦੇ ਨਾਲ ਛੇੜਖਾਨੀ ਕਰਦੇ ਨਜ਼ਰ ਆ ਰਹੇ ਹਨ। ਪੋਸਟ ਸ਼ੇਅਰ ਕਰਨ ਵਾਲੇ ਯੂਜ਼ਰ ਦਾ ਦਾਅਵਾ ਹੈ ਕਿ ਇਹ ਪੀੜਤ ਪਰਿਵਾਰ ਹਿੰਦੂ ਧਰਮ ਤੋਂ ਤਾਲੁਕ ਰੱਖਦਾ ਹੈ ਜਿਸਨੂੰ ਸਬ ਤੋਂ ਪਹਿਲਾਂ ਇਹਨਾਂ ਸ਼ਰਾਰਤੀ ਅਨਸਰਾਂ ਨੇ  ਲੁਟਿਆ ਅਤੇ ਉਸ ਤੋਂ ਬਾਅਦ ਹਿੰਦੂ ਔਰਤ ਦਾ ਰੇਪ ਕਰਨ ਤੋਂ ਬਾਅਦ ਉਸਦੀ ਹੱਤਿਆ ਕਰ ਫਰਾਰ ਹੋ ਗਏ।    

ਇਸ ਵੀਡੀਓ ਨੂ ਸੋਸ਼ਲ ਮੀਡਿਆ ‘ਤੇ ਹਜ਼ਾਰ ਤੋਂ ਵੱਧ ਬਾਰ ਸ਼ੇਅਰ ਕੀਤਾ ਜਾ ਚੁੱਕਾ ਹੈ। ਵਾਇਰਲ ਵੀਡੀਓ ਦਾ ਸੱਚ ਜਾਨਣ ਦੇ ਲਈ ਅਸੀਂ ਕੁਝ ਕੀ ਵਰਡਸ ਦੀ ਮਦਦ ਲੀਤੀ ਅਤੇ ਭਾਰਤ ਦੇ ਵਿੱਚ ਹੋਈ ਲੁੱਟ ਦੀ ਵੀਡੀਓ ਨੂੰ ਗੂਗਲ ਤੇ ਖੰਗਾਲਿਆ ਪਰ  ਇਸ ਵਾਇਰਲ ਵੀਡੀਓ ਦੇ ਸੰਬੰਧ ਵਿੱਚ ਸਾਨੂੰ ਕੋਈ ਸਟੀਕ ਜਾਣਕਾਰੀ ਨਹੀਂ ਮਿਲੀ।

ਇਸ ਤੋਂ ਬਾਅਦ ਅਸੀਂ ਵਾਇਰਲ ਵੀਡੀਓ ਨੂੰ ਕੁਝ ਸਕਰੀਨ ਸ਼ੋਟ ਦੀ ਮਦਦ ਨਾਲ ਖੰਗਾਲਣ ਦੀ ਕੋਸ਼ਿਸ਼ ਕੀਤੀ। ਖੋਜ ਦੇ ਦੌਰਾਨ ਸਾਨੂੰ ਉਰਦੂ ਭਾਸ਼ਾ ਦੇ ਵਿੱਚ ਲਿਖੇ ਹੋਏ ਇਕ ਕੈਪਸ਼ਨ ਦੇ ਨਾਲ ਇੱਕ ਟਵੀਟ ਦੇ ਵਿੱਚ ਵਾਇਰਲ ਵੀਡੀਓ ਮਿਲਿਆ। ਗੂਗਲ ਟ੍ਰਾਂਸਲੇਸ਼ਨ ਦੀ ਮਦਦ ਨਾਲ ਸਾਨੂੰ ਪਤਾ ਚੱਲਿਆ ਕਿ ਵੀਡੀਓ ਦੇ ਵਿੱਚ ਨਜ਼ਰ ਆ ਰਹੀ ਘਟਨਾ ਅਗਸਤ , 2019 ਨੂੰ ਪਾਕਿਸਤਾਨ ਦੇ ਸ਼ਹਿਰ ਕਰਾਚੀ ਵਿੱਚ ਵਾਪਰੀ ਸੀ। 

 
ਇਸ ਦੀ ਪੁਸ਼ਟੀ ਦੇ ਲਈ ਅਸੀਂ ਵੀਡੀਓ ਨੂੰ ਗੂਗਲ ‘ਤੇ ਬਾਰੀਕੀ ਨਾਲ ਖੋਜਿਆ ਜਿਸ ਤੋਂ ਬਾਅਦ ਸਾਨੂੰ ਯੂ ਟਿਊਬ ਤੇ Zaraye News ਨਾਮਕ  ਚੈਨਲ ਦੁਆਰਾ ਅਪਲੋਡ ਇੱਕ ਵੀਡੀਓ ਵਿੱਚ ‘Karachi Adult Robbers” ਕੈਪਸ਼ਨ ਦੇ ਨਾਲ ਵਾਇਰਲ ਵੀਡੀਓ ਪ੍ਰਾਪਤ ਹੋਈ।   
 
 
Zaraye News ਨਾਮਕ ਚੈਨਲ ਦੇ ਮੁਤਾਬਕ ਵਾਇਰਲ ਵੀਡੀਓ ਪਾਕਿਸਤਾਨ ਦੇ ਸ਼ਹਿਰ ਕਰਾਚੀ ਦਾ ਹੈ।  ਇਸਦੇ ਨਾਲ ਹੀ ਸਾਨੂੰ ਵੀਡੀਓ ਦੀ ਪੁਖਤਾ ਜਾਣਕਾਰੀ ਦਿੰਦੇ ਹੋਏ ਇਕ ਨਿਊਜ਼ ਟੀਵੀ ਚੈਨਲ “PK” ਨਾਮਕ ਪਾਕਿਸਤਾਨ ਸਮਾਚਾਰ ਵੈਬਸਾਈਟ ‘ਤੇ ਵਵਾਇਰਲ ਵੀਡੀਓ ਪ੍ਰਾਪਤ ਹੋਇਆ।  

ਇਹਨਾਂ ਤੱਥਾਂ ਨੂੰ ਪਰਖਣ ਤੋਂ ਬਾਅਦ ਇਹ ਸਾਬਿਤ ਹੋਇਆ ਕਿ ਵਾਇਰਲ ਵੀਡੀਓ ਦਾ ਭਾਰਤ ਦਾ ਹੋਣ ਵਾਲਾ ਦਾਅਵਾ ਗ਼ਲਤ ਹੈ।

ਟੂਲਜ਼ ਵਰਤੇ –


 *ਗੂਗਲ ਸਰਚ
 *ਗੂਗਲ ਟਰਾਂਸਲੇਟਰ
 *ਯੂ ਟਿਊਬ ਸਰਚ

 ਰਿਜ਼ਲਟ – ਗ਼ਲਤ ਦਾਅਵਾ

image
ਜੇ ਤੁਸੀਂ ਕਿਸੇ ਦਾਅਵੇ ਦੀ ਸਚਾਈ ਦੀ ਜਾਂਚ ਕਰਵਾਉਣੀ ਹੈ, ਪ੍ਰਤੀਕਿਰਿਆ ਦੇਣੀ ਹੈ ਜਾਂ ਸ਼ਿਕਾਇਤ ਦਰਜ ਕਰਵਾਉਣੀ ਹੈ, ਤਾਂ ਸਾਨੂੰ ਵਟਸਐਪ ਕਰੋ +91-9999499044 ਜਾਂ ਸਾਨੂੰ ਈਮੇਲ ਕਰੋ checkthis@newschecker.in​. ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਅਤੇ ਫਾਰਮ ਭਰ ਸਕਦੇ ਹੋ।
Newchecker footer logo
ifcn
fcp
fcn
fl
About Us

Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check

Contact Us: checkthis@newschecker.in

14,935

Fact checks done

FOLLOW US
imageimageimageimageimageimageimage