Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Uncategorized @pa
ਕਲੇਮ :
ਵੇਖੋ ! ਕਸ਼ਮੀਰ ਵਿੱਚ ਕਿਸ ਤਰਾਂ ਜ਼ੁਲਮ ਹੋ ਰਿਹਾ ਹੈ।
ਵੇਰੀਫੀਕੇਸ਼ਨ :
ਸੋਸ਼ਲ ਮੀਡਿਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ।ਵੀਡੀਓ ਦੇ ਵਿੱਚ ਕੁਝ ਪੁਲਿਸ ਵਾਲੇ ਲਾਠੀਚਾਰਜ ਕਰਦੇ ਹੋਏ ਦਿਖਾਈ ਦੇ ਰਹੇ ਹਨ। ਸੋਸ਼ਲ ਮੀਡਿਆ ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਕਸ਼ਮੀਰ ਦੀ ਹੈ ਜਿਥੇ ਪੁਲਿਸ ਵਲੋਂ ਲੋਕਾਂ ਉੱਤੇ ਜ਼ੁਲਮ ਕੀਤਾ ਜਾ ਰਿਹਾ ਹੈ। ਅਸੀਂ ਪਾਇਆ ਕਿ ਸੋਸ਼ਲ ਮੀਡਿਆ ਤੇ ਇਸ ਵੀਡੀਓ ਨੂੰ ਕਾਫੀ ਤੇਜ਼ੀ ਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
ਖ਼ਬਰ ਲਿਖੇ ਜਾਣ ਤਕ ਤਕਰੀਬਨ ਤਿੰਨ ਲੱਖ ਤੋਂ ਵੱਧ ਲੋਕ ਇਸ ਵੀਡੀਓ ਨੂੰ ਵੇਖ ਚੁੱਕੇ ਸਨ ਤੇ ਵੱਡੀ ਗਿਣਤੀ ਵਿੱਚ ਲੋਕ ਇਸ ਨੂੰ ਸ਼ੇਅਰ ਕਰ ਰਹੇ ਹਨ।
ਅਸੀਂ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਵੀਡੀਓ ਦੀ ਜਾਂਚ ਸ਼ੁਰੂ ਕੀਤੀ। ਅਸੀਂ ‘Invid’ ਦੀ ਮਦਦ ਦੇ ਨਾਲ ਕੁਝ ਸਕ੍ਰੀਨਸ਼ੋਟ ਲੈ ਕੇ ਇਸ ਵੀਡੀਓ ਦੀ ਜਾਂਚ ਸ਼ੁਰੂ ਕੀਤੀ। ਸਰਚ ਦੌਰਾਨ ਅਸੀਂ ਪਾਇਆ ਕਿ ਇਸ ਵੀਡੀਓ ਨੂੰ ਕਸ਼ਮੀਰ ਦਾ ਦੱਸਕੇ ਕਈ ਸਾਲਾਂ ਤੋਂ ਸ਼ੇਅਰ ਕੀਤਾ ਜਾ ਰਿਹਾ ਹੈ। ਜੇਕਰ ਅਸੀਂ ਵਾਇਰਲ ਵੀਡੀਓ ਨੂੰ ਗੰਭੀਰਤਾ ਨਾਲ ਵੇਖੀਏ ਤਾਂ ਵੀਡੀਓ ਵਿੱਚ ਔਰਤਾਂ ਅਤੇ ਆਦਮੀਆਂ ਦਾ ਪਹਿਰਾਵਾ ਕਸ਼ਮੀਰ ਦੇ ਲੋਕਾਂ ਵਰਗਾ ਨਹੀਂ ਲੱਗਦਾ ਹੈ।

ਹੁਣ ਅਸੀਂ ‘Yandex’ ਟੂਲ ਦੀ ਮਦਦ ਨਾਲ ਇਸ ਵੀਡੀਓ ਨੂੰ ਖੰਗਾਲਣ ਦੀ ਕੋਸ਼ਿਸ਼ ਕੀਤੀ। ਸਰਚ ਦੇ ਦੌਰਾਨ ਸਾਨੂੰ “YouTube” ਤੇ ਵਾਇਰਲ ਹੋ ਰਹੀ ਵੀਡੀਓ ਨਾਲ ਮਿਲਦੀ ਜੁਲਦੀ ਵੀਡੀਓ ਮਿਲੀ ਜਿਸ ਨੂੰ 29 ਅਗਸਤ , 2017 ਨੂੰ ਅਪਲੋਡ ਕੀਤਾ ਗਿਆ ਸੀ।ਵੀਡੀਓ ਵਿੱਚ ਦਿੱਤੇ ਗਏ ਕੈਪਸ਼ਨ ਦੇ ਮੁਤਾਬਕ ਇਹ ਵੀਡੀਓ ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਦੇ ਸਮਰਥਕਾਂ ਉੱਤੇ ਕੀਤੇ ਗਏ ਲਾਠੀਚਾਰਜ ਦੀ ਹੈ।ਗੌਰਤਲਬ ਹੈ ਕਿ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਸਿੰਘ ਨੂੰ ਰੇਪ ਮਾਮਲਿਆਂ ਦੇ ਵਿੱਚ ਸਜ਼ਾ ਸੁਣਾਏ ਜਾਣ ਤੋਂ ਬਾਅਦ ਹਰਿਆਣਾ ਸਮੇਤ ਦੇਸ਼ ਦੇ ਕਈ ਹਿੱਸਿਆਂ ਵਿੱਚ ਹਿੰਸਾ ਭੜਕ ਗਈ ਜਿਸ ਉੱਤੇ ਕਾਬੂ ਪਾਉਣ ਲਈ ਪੁਲਿਸ ਨੂੰ ਬਲ ਦਾ ਪ੍ਰਯੋਗ ਵੀ ਕਰਨਾ ਪਿਆ ਸੀ।
ਸਰਚ ਦੇ ਦੌਰਾਨ ਹੀ ਸਾਨੂੰ ਇਕ ਮੀਡਿਆ ਏਜੇਂਸੀ “P24News” ਤੇ ਵਾਇਰਲ ਹੋ ਰਹੀ ਵੀਡੀਓ ਮਿਲੀ। ਵੀਡੀਓ ਦੇ ਕੁਝ ਹਿਸਿਆਂ ਵਿੱਚ ਸਾਨੂੰ ਵਾਇਰਲ ਹੋ ਰਹੀ ਫੁਟੇਜ ਮਿਲੀ ਜਿਸ ਨੂੰ ਕਸ਼ਮੀਰ ਦਾ ਦੱਸਕੇ ਸ਼ੇਅਰ ਕੀਤਾ ਜਾ ਰਿਹਾ ਹੈ। ਵੀਡੀਓ ਦੇ ਮੁਤਾਬਕ ”ਰਾਮ ਰਹੀਮ ਨੂੰ 25 ਅਗਸਤ ਨੂੰ ਅਦਾਲਤ ਵਲੋਂ ਸਜ਼ਾ ਸੁਣਾਉਣ ਬਾਅਦ ਹੁਣ ਰਾਮ ਰਹੀਮ ਦੇ ਸਮਰਥਕਾਂ ਵਲੋਂ ਹਿੰਸਾ ਕੀਤੀ ਗਈ ਜਿਸ ਤੋਂ ਬਾਅਦ ਕਈ ਵੀ ਵੀਡੀਓ ਵਾਇਰਲ ਹੋਏ। ਇਹ ਵਾਇਰਲ ਵੀਡੀਓ ਜ਼ਿਆਦਾਤਰ ਪੰਚਕੁਲਾ ਤੋਂ ਆਏ ਹਨ ਜਿਸ ਦੇ ਵਿਚ ਪੁਲਿਸ ਡੇਰਾ ਸਮਰਥਕਾਂ ਕੁੱਟਦੇ ਹੋਏ ਨਜ਼ਰ ਆ ਰਹੀ ਹੈ।
ਸਾਡੀ ਜਾਂਚ ਦੇ ਵਿੱਚ ਸਾਬਿਤ ਹੁੰਦਾ ਹੈ ਕਿ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਵੀਡੀਓ ਦੋ ਸਾਲ ਪੁਰਾਣੀ ਹੈ। ਵੀਡੀਓ ਵਿੱਚ ਕੀਤੇ ਜਾ ਰਹੇ ਦਾਅਵੇ ਮੁਤਾਬਕ ਇਹ ਵੀਡੀਓ ਕਸ਼ਮੀਰ ਦਾ ਨਹੀਂ ਸਗੋਂ ਹਰਿਆਣਾ ਦੇ ਸ਼ਹਿਰ ਪੰਚਕੂਲਾ ਦੀ ਹੈ। ਸੋਸ਼ਲ ਮੀਡਿਆ ਤੇ ਵੀਡੀਓ ਨੂੰ ਗੁੰਮਰਾਹਕੁੰਨ ਦਾਅਵੇ ਦੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਟੂਲਜ਼ ਵਰਤੇ:
*ਗੂਗਲ ਸਰਚ
*ਮੀਡਿਆ ਰਿਪੋਰਟ
ਰਿਜ਼ਲਟ – ਗੁੰਮਰਾਹਕਰਨ ਦਾਅਵਾ
(ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ)
Shaminder Singh
December 28, 2019
JP Tripathi
January 11, 2020
JP Tripathi
December 31, 2019