Monday, June 22, 2026

Uncategorized @pa

ਪੰਜਾਬ ਪੁਲਿਸ ਦੁਆਰਾ ਤਸ਼ੱਦਦ ਦੀ ਸਾਲਾਂ ਪੁਰਾਣੀ ਤਸਵੀਰ ਸੋਸ਼ਲ ਮੀਡਿਆ ਤੇ ਹੋਈ ਵਾਇਰਲ , ਪੜ੍ਹੋ ਵਾਇਰਲ ਦਾਅਵੇ ਦਾ ਸੱਚ

Written By Shaminder Singh
Nov 7, 2019
banner_image

ਕਲੇਮ –

ਮਾਸੂਮ ਬੱਚੇ ਨੂੰ ਗੋਦੀ ਵਿੱਚ ਲਏ ਇਸ ਔਰਤ ਨੂੰ ਪੁਲਿਸਕਰਮੀ ਡੰਡੇ ਨਾਲ ਕੁੱਟ ਰਹੇ ਹਨ , ਦਿਖਣ ਵਿੱਚ ਤਾਂ ਇਹ ਪੰਜਾਬ ਪੁਲਿਸ ਲੱਗ ਰਹੀ ਹੈ ਪਰ ਇਹ ਬਹੁਤ ਹੀ ਸ਼ਰਮਨਾਕ ਹੈ।

ਵੇਰੀਫੀਕੇਸ਼ਨ –

ਟਵਿੱਟਰ ਤੇ ਇਕ ਤਸਵੀਰ ਵਾਇਰਲ ਹੋ ਰਹੀ ਹੈ। ਤਸਵੀਰ ਦੇ ਵਿੱਚ ਇੱਕ ਔਰਤ ਜਿਸਦੀ ਗੋਦ ਦੇ ਵਿੱਚ ਮਾਸੂਮ ਬੱਚਾ ਹੈ ਉਸਨੂੰ ਪੁਲਿਸਕਰਮੀ ਡੰਡੇ ਦੇ ਨਾਲ ਖਦੇੜ ਰਹੇ ਹਨ। ਇਸ ਤਸਵੀਰ ਦੇ ਨਾਲ ਸੋਸ਼ਲ ਮੀਡਿਆ ਤੇ ਇੱਕ ਦਾਅਵਾ ਵਾਇਰਲ ਹੋ ਰਿਹਾ ਹੈ। ਵਾਇਰਲ ਦਾਅਵੇ ਤਸਵੀਰ ਵਿਚ ਮਾਸੂਮ ਬੱਚੇ ਨੂੰ ਗੋਦੀ ਵਿੱਚ ਲਏ ਇਸ ਔਰਤ ਨੂੰ ਪੁਲਿਸਕਰਮੀ ਡੰਡੇ ਨਾਲ ਕੁੱਟ ਰਹੇ ਹਨ , ਦਿਖਣ ਵਿੱਚ ਤਾਂ ਇਹ ਪੰਜਾਬ ਪੁਲਿਸ ਲੱਗ ਰਹੀ ਹੈ ਪਰ ਇਹ ਬਹੁਤ ਹੀ ਸ਼ਰਮਨਾਕ ਹੈ।

ਕੁਝ ਕੀ ਵਰਡਸ ਅਤੇ ਟੂਲਜ਼ ਦੀ ਮਦਦ ਨਾਲ ਅਸੀਂ ਟਵਿੱਟਰ ਤੇ ਵਾਇਰਲ ਤਸਵੀਰ ਨੂੰ ਖੰਗਾਲਿਆ। ਪੜਤਾਲ ਦੇ ਦੌਰਾਨ ਸਾਨੂੰ India Switch to Hindi ਅਤੇ Tupaki.com ਦਾ ਲੇਖ ਮਿਲਿਆ। ਲੇਖ ਦੇ ਵਿੱਚ ਅਸੀਂ ਪਾਇਆ ਕਿ ਕ੍ਰਿਕਟਰ ਹਰਭਜਨ ਸਿੰਘ ਨੇ 11 ਅਪ੍ਰੈਲ , 2016 ਨੂੰ ਆਪਣੇ ਟਵਿੱਟਰ ਹੈਂਡਲ ਤੇ ਇਸ ਵਾਇਰਲ ਤਸਵੀਰ ਨੂੰ ਸ਼ੇਅਰ ਕੀਤਾ। ਹਰਭਜਨ ਸਿੰਘ ਨੇ ਟਵੀਟ ਵਿੱਚ ਪੀਐਮ ਨਰਿੰਦਰ ਮੋਦੀ ਨੂੰ ਅਪੀਲ ਕਰਦਿਆਂ ਕਿਹਾ ਕਿ ‘ ਇਸ ਤਰਾਂ ਦੀ ਬਕਵਾਸ ਨੂੰ ਬਰਦਾਸ਼ਤ ਨਹੀਂ ਕਰਨਾ ਚਾਹੀਦਾ।ਪੁਲਿਸ ਸਾਡੇ ਆਪਣੇ ਲੋਕਾਂ ਦੀ ਮਦਦ ਦੇ ਲਈ ਹੈ ਨਾ ਕੀ ਇਸ ਤਰਾਂ ਮਾਰਣ ਦੇ ਲਈ ‘।

ਇਸ ਤੋਂ ਬਾਅਦ ਪੰਜਾਬ ਪੁਲਿਸ ਨੇ ਹਰਭਜਨ ਸਿੰਘ ਦੇ ਟਵੀਟ ਦਾ ਰਿਪਲਾਈ ਕਰਦਿਆਂ ਕਿਹਾ ਕਿ ” ਇਹ ਸੱਚਮੁੱਚ ਬੇਹੱਦ ਸ਼ਰਮਨਾਕ ਹੈ ਅਤੇ ਅਸੀਂ ਜਲਦ ਹੀ ਇਸ ਪੁਲਿਸਕਰਮੀ ਦੇ ਖਿਲਾਫ ਸਖ਼ਤ ਐਕਸ਼ਨ ਲਵੇਂਗੇ “।

ਕ੍ਰਿਕਟਰ ਹਰਭਜਨ ਸਿੰਘ ਅਤੇ ਪੰਜਾਬ ਪੁਲਿਸ ਦੇ ਟਵੀਟ ਤੁਸੀ ਇਥੇ ਵੇਖ ਸਕਦੇ ਹੋ।

ਸਾਡੀ ਪੜਤਾਲ ਦੇ ਵਿੱਚ ਅਸੀਂ ਪਾਇਆ ਕਿ ਟਵਿੱਟਰ ਤੇ ਵਾਇਰਲ ਹੋ ਰਹੀ ਤਸਵੀਰ ਨੂੰ 11 ਅਪ੍ਰੈਲ , 2016 ਦੀ ਹੈ। ਲੋਕਾਂ ਨੂੰ ਭਰਮਾਉਣ ਅਤੇ ਗੁੰਮਰਾਹ ਕਰਨ ਦੇ ਲਈ ਸੋਸ਼ਲ ਮੀਡਿਆ ਤੇ 3 ਸਾਲ ਪੁਰਾਣੀ ਤਸਵੀਰ ਨੂੰ ਹੁਣ ਦਾ ਦੱਸਕੇ ਸ਼ੇਅਰ ਕੀਤਾ ਜਾ ਰਿਹਾ ਹੈ।

ਟੂਲਜ਼ ਵਰਤੇ –

*ਗੂਗਲ ਕੀ ਵਰਡਸ ਸਰਚ
*ਗੂਗਲ ਰਿਵਰਸ ਇਮੇਜ਼ ਸਰਚ

ਰਿਜ਼ਲਟ -ਪੁਰਾਣੀ ਤਸਵੀਰ / ਗੁੰਮਰਾਹਕਰਨ

(ਕਿਸੀ ਸ਼ੱਕੀ ਖ਼ਬਰ ਦੀ ਪੜਤਾਲ , ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in)

image
ਜੇ ਤੁਸੀਂ ਕਿਸੇ ਦਾਅਵੇ ਦੀ ਸਚਾਈ ਦੀ ਜਾਂਚ ਕਰਵਾਉਣੀ ਹੈ, ਪ੍ਰਤੀਕਿਰਿਆ ਦੇਣੀ ਹੈ ਜਾਂ ਸ਼ਿਕਾਇਤ ਦਰਜ ਕਰਵਾਉਣੀ ਹੈ, ਤਾਂ ਸਾਨੂੰ ਵਟਸਐਪ ਕਰੋ +91-9999499044 ਜਾਂ ਸਾਨੂੰ ਈਮੇਲ ਕਰੋ checkthis@newschecker.in​. ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਅਤੇ ਫਾਰਮ ਭਰ ਸਕਦੇ ਹੋ।
Newchecker footer logo
ifcn
fcp
fcn
fl
About Us

Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check

Contact Us: checkthis@newschecker.in

14,935

Fact checks done

FOLLOW US
imageimageimageimageimageimageimage