Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Uncategorized @pa
ਕਲੇਮ –
ਵੇਰੀਫਿਕੇਸ਼ਨ –
ਫੇਸਬੁੱਕ ਉੱਤੇ ਇੱਕ ਵੀਡੀਓ ਕਾਫੀ ਤੇਜ਼ੀ ਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।ਵੀਡੀਓ ਦੇ ਵਿੱਚ ਕੁਝ ਲੋਕਾਂ ਦੀ ਭੀੜ ਪੁਲਿਸ ਦੇ ਜਵਾਨਾਂ ਦੇ ਪਿੱਛੇ ਦੌੜਦੀ ਨਜ਼ਰ ਆ ਰਹੀ ਹੈ। ਪੋਸਟ ਸ਼ੇਅਰ ਕਰਨ ਵਾਲੇ ਯੂਜ਼ਰ ਦੇ ਵਲੋਂ ਇਹ ਦਾਅਵਾ ਕੀਤਾ ਗਿਆ ਹੈ ਕਿ ਵੀਡੀਓ ਦੇ ਵਿੱਚ ਦਿਖਣ ਵਾਲਾ ਮੰਜ਼ਰ ਅਸਮ ਦਾ ਹੈ , ਜਿਥੇ NRC ਬਿੱਲ ਦੇ ਵਿਰੋਧ ਵਿੱਚ ਗੁਸਾਈ ਜਨਤਾ ਵਿਰੋਧ ਜਤਾਉਣ ਦੇ ਲਈ ਪੁਲਿਸ ਵਾਲਿਆਂ ਨੂੰ ਭਜਾ ਭਜਾ ਕੇ ਮਾਰ ਰਹੀ ਹੈ। ਵੀਡੀਓ ‘ਤੇ ਇਸ ਵੀਡੀਓ ਨੂੰ ਹਜ਼ਾਰ ਤੋਂ ਵੱਧ ਬਾਰ ਸ਼ੇਅਰ ਕੀਤਾ ਜਾ ਚੁੱਕਾ ਹੈ।


ਇਸ ਦੇ ਉਪਰੰਤ ਅਸੀਂ ਫੇਸਬੁੱਕ ਪੋਸਟ ਦੇ ਕੰਮੈਂਟ ਸੈਕਸ਼ਨ ਨੂੰ ਖੰਗਾਲਿਆ। ਖੌਜ ਦੇ ਦੌਰਾਨ ਸਾਨੂੰ ਇੱਕ ਕੰਮੈਂਟ ਤੋਂ ਪਤਾ ਚੱਲਿਆ ਕਿ ਵਾਇਰਲ ਵੀਡੀਓ ਮਰਾਠਾ ਅੰਦੋਲਨ ਦਾ ਹੈ।

ਇਸ ਤੋਂ ਬਾਅਦ ਅਸੀਂ ਵੀਡੀਓ ਵਿੱਚੋਂ ਲਏ ਗਏ ਕੁਝ ਸਕਰੀਨ ਸ਼ੋਟ ਅਤੇ ਕੁਝ ਕੀ ਵਰਡਸ ਦੀ ਮਦਦ ਨਾਲ ਖਬਰ ਨੂੰ ਖੰਗਾਲਿਆ। ਇਸ ਦੌਰਾਨ ਸਾਨੂੰ ਯੂ ਟਿਉਬ ‘ਤੇ Pune Samachar ਨਾਮਕ ਚੈਨਲ ‘ਤੇ ਵਾਇਰਲ ਵੀਡੀਓ ਮਿਲਿਆ।
ਚੈਨਲ ਦੇ ਮੁਤਾਬਕ ਵਾਇਰਲ ਵੀਡੀਓ ਮਹਾਰਾਸ਼ਟਰ ਦੇ ਔਰੰਗਾਬਾਦ ਦਾ ਹੈ , ਜਿਥੇ ਮਹਾਰਾਸ਼ਟਰ ਸਰਕਾਰ ਤੋਂ ਆਰਕਸ਼ਣ ਦੀ ਮੰਗ ਕਰ ਰਹੇ ਮਰਾਠੀ ਨੌਜਵਾਨਾਂ ਨੇ ਇੱਕ ਅੰਦੋਲਨ ਦੇ ਦੌਰਾਨ ਆਪਣੀਆਂ ਮੰਗਾਂ ਪੂਰੀ ਨਾ ਹੋਣ ‘ਤੇ ਆਪਣਾ ਗੁੱਸਾ ਪੁਲਿਸ ਜਵਾਨਾਂ ਤੇ ਕੱਢ ਦਿੱਤਾ। ਵਾਇਰਲ ਵੀਡੀਓ ਦੀ ਪੁਸ਼ਟੀ ਦੇ ਲਈ ਅਸੀਂ ਇਸ ਵੀਡੀਓ ਨੂੰ ਗੂਗਲ ‘ਤੇ ਬਾਰੀਕੀ ਨਾਲ ਖੋਜਿਆ। ਖੋਜ ਦੇ ਦੌਰਾਨ ਸਾਨੂੰ ਗੂਗਲ ਤੇ ‘economic times’ ਦੀ ਵੈਬਸਾਈਟ ‘ਤੇ ਇਕ ਲੇਖ ਵਿੱਚ ਵਾਇਰਲ ਵੀਡੀਓ ਮਿਲਿਆ।

ਟੂਲਜ਼ ਵਰਤੇ –
*ਗੂਗਲ ਸਰਚ
*ਯੂ ਟਿਊਬ ਸਰਚ
ਰਿਜ਼ਲਟ – ਗ਼ਲਤ ਦਾਅਵਾ
(ਅਗਰ ਤੁਹਾਨੂੰ ਲੱਗਦਾ ਹੈ ਕਿ ਇਸ ਲੇਖ ਦੇ ਵਿੱਚ ਕੋਈ ਗ਼ਲਤੀ ਹੈ ਯਾ ਫੇਰ ਕਿਸੀ ਖ਼ਬਰ ਨੂੰ ਲੈਕੇ ਤੁਸੀ ਗੁੰਮਰਾਹ ਹੋ ਤਾਂ ਸਾਨੂੰ checkthis@newschecker ਤੇ ਈ ਮੇਲ ਕਰਕੇ ਸਟੀਕ ਅਤੇ ਸਹੀ ਜਾਣਕਾਰੀ ਪ੍ਰਾਪਤ ਕਰੋ।)
Shaminder Singh
December 28, 2019
JP Tripathi
January 11, 2020
JP Tripathi
December 31, 2019