Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Uncategorized @pa
ਕਲੇਮ :
ਮਸ਼ਹੂਰ ਬਾਸਕਟਬਾਲ ਸਟਾਰ ਕੋਬ ਬ੍ਰਾਇਨਟ ਦੀ ਘਰਵਾਲੀ ਵੈਣੀਸਾ ਬ੍ਰਾਇਨਟ ਨੇ ਡਿਪਰੈਸ਼ਨ ਤੋਂ ਤੰਗ ਆਕੇ ਕੀਤੀ ਖੁਦਕੁਸ਼ੀ

ਵੇਰੀਫੀਕੇਸ਼ਨ:
ਕੋਬ ਬ੍ਰਾਇਨਟ ਜੋ ਹੁਣ ਤਕ ਦੇ ਸਭ ਤੋਂ ਮਹਾਨ ਬਾਸਕਟਬਾਲ ਖਿਡਾਰੀਆਂ ਵਿਚੋਂ ਇੱਕ ਸਨ , ਉਹਨਾਂ ਦੀ ਇੱਕ ਹੈਲੀਕਾਪਟਰ ਦੇ ਹਾਦਸੇ ਵਿਚ ਮੌਤ ਹੋ ਗਈ ਸੀ। ਉਹਨਾਂ ਤੋਂ ਇਲਾਵਾ 8 ਹੋਰ ਲੋਕਾਂ ਦੀ ਵੀ ਇਸ ਹਾਦਸੇ ਵਿੱਚ ਮੌਤ ਹੋ ਗਈ, ਜਿਸ ਵਿਚ ਕੋਬ ਬ੍ਰਾਇਨਟ ਦੀ 13 ਸਾਲਾ ਬੇਟੀ ਗਿਏਨਾ ਵੀ ਸ਼ਾਮਲ ਸੀ। ਕੋਬ ਬ੍ਰਾਇਨਟ ਦੀ ਮੌਤ ਨੂੰ ਲੈ ਕੇ ਸੋਸ਼ਲ ਮੀਡਿਆ ‘ਤੇ ਪਹਿਲਾਂ ਵੀ ਕਾਫ਼ੀ ਅਫਵਾਹਾਂ ਫੈਲੀਆਂ ਸਨ ਤੇ ਹੁਣ ਸੋਸ਼ਲ ਮੀਡਿਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਮਸ਼ਹੂਰ ਬਾਸਕਟਬਾਲ ਸਟਾਰ ਕੋਬ ਬ੍ਰਾਇਨਟ ਦੀ ਘਰ ਵਾਲੀ ਵੈਣੀਸਾ ਬ੍ਰਾਇਨਟ ਨੇ ਖੁਦਕੁਸ਼ੀ ਕੀਤੀ।ਤਸਵੀਰ ਵਿੱਚ ਨਾਮੀ ਮੀਡਿਆ ਏਜੇਂਸੀ “ਬੀਬੀਸੀ” ਦਾ ਲੋਗੋ ਵੀ ਦਿਖਾਈ ਦੇ ਰਿਹਾ ਹੈ।
ਸੋਸ਼ਲ ਮੀਡਿਆ ਦੇ ਵੱਖ – ਵੱਖ ਪਲੇਟਫਾਰਮ ਫੇਸਬੁੱਕ , ਯੂ ਟਿਊਬ ਆਦਿ ਉੱਤੇ ਇਸ ਤਸਵੀਰ ਨੂੰ ਕਾਫੀ ਤੇਜ਼ੀ ਦੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ। ਸੋਸ਼ਲ ਮੀਡਿਆ ਤੇ ਇਸ ਵੀਡੀਓ ਨੂੰ ਵੱਡੀ ਗਿਣਤੀ ਦੇ ਵਿੱਚ ਲਾਈਕ ‘ਤੇ ਸ਼ੇਅਰ ਕੀਤਾ ਜਾ ਰਿਹਾ ਹੈ।
ਅਸੀਂ ਸੋਸ਼ਲ ਮੀਡਿਆ ‘ਤੇ ਵਾਇਰਲ ਹੋ ਰਹੀ ਇਸ ਤਸਵੀਰ ਦੀ ਜਾਂਚ ਸ਼ੁਰੂ ਕੀਤੀ। ਗੂਗਲ ਤੇ ਕੁਝ ਕੀ ਵਰਡਸ ਦੀ ਮਦਦ ਨਾਲ ਅਸੀਂ ਇਸ ਖ਼ਬਰ ਨੂੰ ਖੰਗਾਲਣ ਦੀ ਕੋਸ਼ਿਸ਼ ਕੀਤੀ ਪਰ ਸਰਚ ਦੌਰਾਨ ਸਾਨੂੰ ਕਿਸੀ ਵੀ ਮੀਡਿਆ ਏਜੇਂਸੀ ਦੁਆਰਾ ਵੈਣੀਸਾ ਬ੍ਰਾਇਨਟ ਦੀ ਖ਼ੁਦਕੁਸ਼ੀ ਦੀ ਖ਼ਬਰ ਨਹੀਂ ਮਿਲੀ।
ਹੁਣ ਅਸੀਂ ਇਸ ਵੀਡੀਓ ਦੀ ਗੰਭੀਰਤਾ ਦੇ ਨਾਲ ਜਾਂਚ ਕੀਤੀ ਤੇ ਪਾਇਆ ਕਿ ਵੀਡੀਓ ਵਿੱਚ “ਬੀਬੀਸੀ” ਦਾ ਲੋਗੋ ਅਸਲ ਨਹੀਂ ਹੈ। ਵੀਡੀਓ ਨੂੰ ਪਲੇ ਕਰਨ ‘ਤੇ ਇੱਕ ਹੋਰ ਮੀਡਿਆ ਏਜੇਂਸੀ ‘Fox News’ ਦਾ ਐਂਕਰ ਦਿਖਾਈ ਦੇ ਸਕਦਾ ਹੈ ਜੋ ਇਸ ਨੂੰ “ਫੇਸਬੁੱਕ” ‘ਤੇ ਸ਼ੇਅਰ ਕਰਨ ਨੂੰ ਕਹਿੰਦਾ ਹੈ। ਫੇਸਬੁੱਕ ਤੇ ਸ਼ੇਅਰ ਕਰਨ ਦੇ ਬਾਵਜ਼ੂਦ ਵੀ ਵੀਡੀਓ ਨਹੀਂ ਚਲਦੀ ਜਦਕਿ ਅਸਲ ਵਿੱਚ ਬੀਬੀਸੀ ਚੈਨਲ ਇਸ ਤਰਾਂ ਦੇ ਨਾਲ ਕੰਮ ਨਹੀਂ ਕਰਦਾ।

ਸਾਡੀ ਜਾਂਚ ਦੇ ਵਿੱਚ ਸਾਬਿਤ ਹੁੰਦਾ ਹੈ ਕਿ ਸੋਸ਼ਲ ਮੀਡਿਆ ‘ਤੇ ਮਸ਼ਹੂਰ ਬਾਸਕਟਬਾਲ ਸਟਾਰ ਕੋਬ ਬ੍ਰਾਇਨਟ ਦੀ ਘਰਵਾਲੀ ਵੈਣੀਸਾ ਬ੍ਰਾਇਨਟ ਦੀ ਖ਼ੁਦਕੁਸ਼ੀ ਦੀ ਖ਼ਬਰ ਫਰਜ਼ੀ ਤੇ ਗੁੰਮਰਾਹਕੁੰਨ ਹੈ।
ਟੂਲਜ਼ ਵਰਤੇ:
*ਗੂਗਲ ਸਰਚ
ਰਿਜ਼ਲਟ – ਗੁੰਮਰਾਹਕਰਨ ਦਾਅਵਾ
(ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ)
Shaminder Singh
December 28, 2019
JP Tripathi
January 11, 2020
JP Tripathi
December 31, 2019