Saturday, September 5, 2026

Uncategorized @pa

ਵਿਧਾਇਕ ਮਨਜਿੰਦਰ ਸਿੰਘ ਸਿਰਸਾ ਨੇ ਰਾਹੁਲ ਗਾਂਧੀ ਵਲੋਂ ਦਿੱਤੇ ਗਏ ਭਾਸ਼ਣ ਦਾ ਗੁਮਰਾਹਕਰਨ ਕਲਿਪ ਕੀਤਾ ਸ਼ੇਅਰ

Written By Shaminder Singh
Oct 15, 2019
banner_image

ਕਲੇਮ –


ਬਸ ਇਸ ਲਈ ਭਾਰਤ ਦੀ ਜਨਤਾ ਨੂੰ  ਤੁਸੀ ਪਸੰਦ ਨਹੀਂ ਹੋ @Rahul gandhi


ਵੇਰੀਫਿਕੇਸ਼ਨ –


ਦਿੱਲੀ ਦੇ ਰਾਜੋਰੀ ਗਾਰਡਨ ਵਿਧਾਨਸਭਾ ਤੋਂ ਵਿਧਾਇਕ ਮਨਜਿੰਦਰ ਸਿੰਘ  ਸਿਰਸਾ ਨੇ ਟਵਿੱਟਰ ਤੇ’ ਰਾਹੁਲ ਗਾਂਧੀ ਦੇ ਭਾਸ਼ਣ ਦੀ ਇਕ ਕਲਿਪ ਸ਼ੇਅਰ ਕਰਦਿਆਂ ਇਹ ਦਾਅਵਾ ਕੀਤਾ ਹੈ ਕਿ ਇਹਨਾਂ ਭਾਸ਼ਣਾਂ  ਦੇ ਕਰਕੇ ਹੀ ਦੇਸ਼ ਦੀ ਜਨਤਾ ਰਾਹੁਲ ਗਾਂਧੀ ਨੂੰ ਪਸੰਦ ਨਹੀਂ ਕਰਦੀ।  

ਵੀਡੀਓ ਵਿੱਚ  ਰਾਹੁਲ ਗਾਂਧੀ ਇਹ ਕਹਿੰਦੇ ਨਜ਼ਰ ਆ ਰਹੇ  ਹਨ  ਕਿ , ” ਮੈਨੂੰ ਕੁਝ ਨਹੀਂ ਹੋਵੇਗਾ , ਮੇਰੇ ਕੋਲ ਹਜ਼ਾਰਾਂ ਕਰੋੜ ਰੁਪਏ ਹਨ ਅਤੇ ਮੇਰੇ ਬਚੇ ਲੰਡਨ ਉਨਿਵੇਰ੍ਸਿਤਉ ਵਿੱਚ  ਪੜਨਗੇ ”

ਵੀਡੀਓ ਦੀ ਸਚਾਈ ਲਈ ਅਸੀਂ ਕੁਝ ਕੀ ਵਰਡਸ ਦੇ ਰਾਹੀਂ ਗੂਗਲ ਤੇ’ ਖੋਜ ਕੀਤੀ ਪਰ ਸਾਨੂੰ ਖੋਜ ਦੇ ਦੌਰਾਨ ਕੋਈ ਨਤੀਜਾ ਪ੍ਰਾਪਤ ਨਹੀਂ ਹੋਇਆ ਜਿਸ ਨਾਲ ਇਸ ਵਾਇਰਲ ਦਾਅਵੇ ਦੀ ਪੁਸ਼ਟੀ ਹੋ ਸਕੇ।  

 
 

ਪੜਤਾਲ ਦੌਰਾਨ ਅਸੀਂ ਕਈ ਨਾਮੀ  ਅਖਬਾਰ ਅਤੇ ਮੀਡਿਆ ਏਜੇਂਸੀਆਂ ਰਾਹੀਂ  ਖ਼ਬਰਾਂ ਨੂੰ ਲੱਭਿਆ ਪਰ ਸਾਨੂੰ  ਕਿਤੇ ਵੀ ਰਾਹੁਲ ਗਾਂਧੀ ਦੁਆਰਾ ਦਿੱਤੇ ਗਏ ਵਾਇਰਲ ਬਿਆਨ ਨਜ਼ਰ ਨਹੀਂ ਆਇਆ।  

 
 
 
 
 
 
 
 
 

ਵੀਡੀਓ ਦੀ ਸਟੀਕ ਜਾਣਕਾਰੀ ਪ੍ਰਾਪਤ  ਕਰਨ ਲਈ ਅਸੀਂ ਕਾਂਗਰਸ ਪਾਰਟੀ ਦੇ ਅਧਿਕਾਰਿਕ ਯੂ ਟਿਊਬ ਚੈਨਲ ਦੀ ਪੜਤਾਲ ਕੀਤੀ।  

 

ਵੀਡੀਓ ਵਿੱਚ ਰਾਹੁਲ ਗਾਂਧੀ ਇਕ ਸਭਾ ਨੂੰ ਸੰਬੋਧਿਤ ਕਰ ਰਹੇ ਹਨ।  ਵੀਡੀਓ ਦੇ 15 ਮਿੰਟ 21 ਸਕਿੰਟ ਤੇ ਉਹ ਕਹਿੰਦੇ ਨਜ਼ਰ ਆ ਰਹੇ ਹਨ “ਕਿਸਾਨ ਕਰਜ਼ਾ ਨਾ ਚੁੱਕ ਪਾਉਣ ਕਾਰਨ ਬਹੁਤ ਪਰੇਸ਼ਾਨ ਹਨ ਪਰ ਨੀਰਵ ਮੋਦੀ , ਮੇਹੁਲ ਰਾਠੀ ਵਰਗੇ ਲੋਕ ਆਰਾਮ  ਨਾਲ ਲੰਡਨ ਚਲੇ ਜਾਂਦੇ  ਹਨ ਤੇ’  ਉਹਨਾਂ ਨੂੰ ਕੋਈ ਪਰੇਸ਼ਾਨੀ ਨਹੀਂ ਹੁੰਦੀ ਕਿਓਂਕਿ  ਉਹਨਾਂ ਕੋਲ ਤਾਂ ਹਜ਼ਾਰਾਂ ਕਰੋੜ ਰੁਪਏ ਹਨ ਜਿਹਦੇ ਨਾਲ ਉਹਨਾਂ ਦੇ ਬੱਚੇ ਲੰਡਨ ਦੀ ਯੂਨੀਵਰਸਿਟੀ ਵਿੱਚ ਆਰਾਮ ਨਾਲ ਪੜ ਸਕਦੇ ਹਨ।

ਰਾਹੁਲ ਗਾਂਧੀ ਦੇ ਇਸੀ ਭਾਸ਼ਣ ਦੀ ਗੁਮਰਾਹਕਰਨ ਕਲਿਪ ਤੇਜ਼ੀ ਨਾਲ ਇਹਨਾਂ ਦਿਨੀ ਸੋਸ਼ਲ ਮੀਡੀਆ ਵਿੱਚ ਵਾਇਰਲ ਹੋ ਰਹੀ ਹੈ । ,

https://www.newschecker.in/   ਟੀਮ ਦੀ ਪੜਤਾਲ ਦੇ ਦੌਰਾਨ ਇਹ  ਵਾਇਰਲ ਕਲਿਪ ਗੁਮਰਾਹਕਰਨ ਸਾਬਿਤ ਹੋਇਆ।  

Tools used 


• Google Search
• Youtube Search

Result- Misleading

image
ਜੇ ਤੁਸੀਂ ਕਿਸੇ ਦਾਅਵੇ ਦੀ ਸਚਾਈ ਦੀ ਜਾਂਚ ਕਰਵਾਉਣੀ ਹੈ, ਪ੍ਰਤੀਕਿਰਿਆ ਦੇਣੀ ਹੈ ਜਾਂ ਸ਼ਿਕਾਇਤ ਦਰਜ ਕਰਵਾਉਣੀ ਹੈ, ਤਾਂ ਸਾਨੂੰ ਵਟਸਐਪ ਕਰੋ +91-9999499044 ਜਾਂ ਸਾਨੂੰ ਈਮੇਲ ਕਰੋ checkthis@newschecker.in​. ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਅਤੇ ਫਾਰਮ ਭਰ ਸਕਦੇ ਹੋ।
Newchecker footer logo
ifcn
fcp
fcn
fl
About Us

Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check

Contact Us: checkthis@newschecker.in

14,935

Fact checks done

FOLLOW US
imageimageimageimageimageimageimage