Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Uncategorized @pa
ਕਲੇਮ :
ਅਸੀਂ ਲੋਕ ਟਰੰਪ ਦੇ ਸਵਾਗਤ ਵਿੱਚ ਵਿਅਸਤ ਹਾਂ ਤੇ ਓਧਰ ਇੱਕ ਸ਼ਿਵਸੈਨਾ ਦੇ ਵਿਧਾਇਕ ਦਾ ਜਮੀਰ ਜਾਗ ਉੱਠਿਆ ਤੇ ਭਾਰੀ ਵਿਧਾਨਸਭਾ ਵਿੱਚ ਵਾਰਿਸ ਪਠਾਣ ਨੂੰ ਕੁੱਤਾ ਬੋਲਿਆ
हम लोग ट्रम्प के स्वागत में व्यस्त हैं उधर एक शिवसेना के विधायक का जमीर जाग उठा…
भरी विधानसभा में वारिस पठान को कुत्ता बोला…!!!! pic.twitter.com/eUjgG5tZ3A
— पुष्पेंद्र कुलश्रेष्ठ (@Kulshrestha_Pk) February 24, 2020
ਵੇਰੀਫੀਕੇਸ਼ਨ :
ਸੋਸ਼ਲ ਮੀਡਿਆ ‘ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਸੋਸ਼ਲ ਮੀਡਿਆ ਯੂਜ਼ਰ ‘Pushpendra Kulshrestha’ ਨੇ ਵੀ ਇਸ ਵੀਡੀਓ ਨੂੰ ਸ਼ੇਅਰ ਕੀਤਾ ਜਿਸ ਵਿੱਚ ਉਹਨਾਂ ਨੇ ਦਾਅਵਾ ਕੀਤਾ ਭਾਰੀ ਵਿਧਾਨਸਭਾ ਦੇ ਵਿੱਚ ਸ਼ਿਵਸੈਨਾ ਵਿਧਾਇਕ Gulabrao Patil Sahab ਨੇ AIMIM ਲੀਡਰ ਵਾਰਿਸ ਪਠਾਣ ਨੂੰ ਕੁੱਤਾ ਬੋਲਿਆ। ਖ਼ਬਰ ਲਿਖੇ ਜਾਣ ਤਕ , ਇਸ ਵੀਡੀਓ ਨੂੰ 30,000 ਤੋਂ ਵੱਧ ਲੋਕ ਵੇਖ ਚੁੱਕੇ ਸਨ।
हम लोग ट्रम्प के स्वागत में व्यस्त हैं उधर एक शिवसेना के विधायक का जमीर जाग उठा…
भरी विधानसभा में वारिस पठान को कुत्ता बोला…!!!! pic.twitter.com/eUjgG5tZ3A
— पुष्पेंद्र कुलश्रेष्ठ (@Kulshrestha_Pk) February 24, 2020
ਅਸੀਂ ਪਾਇਆ ਕਿ ਸੋਸ਼ਲ ਮੀਡਿਆ ‘ਤੇ ਇਸ ਵੀਡੀਓ ਨੂੰ ਵੱਖ – ਵੱਖ ਦਾਅਵੇ ਦੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

ਅਸੀਂ ਸੋਸ਼ਲ ਮੀਡਿਆ ਤੇ ਵਾਇਰਲ ਇਸ ਵੀਡੀਓ ਦੀ ਜਾਂਚ ਸ਼ੁਰੂ ਕੀਤੀ। ਕੁਝ ਟੂਲਜ਼ ਤੇ Invid ਦੀ ਮਦਦ ਨਾਲ ਅਸੀਂ ਇਸ ਵੀਡੀਓ ਨੂੰ ਖੰਗਾਲਣ ਦੀ ਕੋਸ਼ਿਸ਼ ਕੀਤੀ। ਸਰਚ ਦੇ ਦੌਰਾਨ “YouTube” ਤੇ ਸਾਨੂੰ ਇੱਕ ਮੀਡਿਆ ਏਜੇਂਸੀ ‘IBNLokmat’ ਤੇ ਵਾਇਰਲ ਹੋ ਰਹੀ ਵੀਡੀਓ ਮਿਲੀ। ਇਸ ਵੀਡੀਓ ਨੂੰ ਮਾਰਚ 16 , 2016 ਨੂੰ ਅਪਲੋਡ ਕੀਤਾ ਗਿਆ ਸੀ।
ਅਸੀਂ ਵਾਇਰਲ ਹੋ ਰਹੀ ਵੀਡੀਓ ਦੀ ਹੋਰ ਗੰਭੀਰਤਾ ਦੇ ਨਾਲ ਜਾਂਚ ਕੀਤੀ। ਜਾਂਚ ਦੇ ਦੌਰਾਨ ਅਸੀਂ ਪਾਇਆ ਕਿ ਵਾਰਿਸ ਪਠਾਣ ਦੇ ਨਾਲ ਇਮਤਿਆਜ਼ ਜਲੀਲ ਬੈਠੇ ਹਨ ਜੋ ਉਸ ਵੇਲੇ MIM ਦੇ ਵਿਧਾਇਕ ਹਨ ਤੇ ਮੌਜੂਦਾ ਸਮੇਂ ਵਿੱਚ ਔਰੰਗਾਬਾਦ ਤੋਂ ਮੈਂਬਰ ਪਾਰਲੀਮੈਂਟ ਹਨ।

ਵਾਇਰਲ ਵੀਡੀਓ ਦੀ ਜਾਂਚ ਦੌਰਾਨ ਅਸੀਂ ਸਰਚ ਕੀਤਾ ਕਿ ਵਾਰਿਸ ਪਠਾਣ ਮੌਜੂਦਾ ਵਿਧਾਇਕ ਹਨ ਜਾਂ ਨਹੀਂ। ਸਰਚ ਦੌਰਾਨ ਸਾਨੂੰ ‘Siasat.com’ ਦਾ ਲੇਖ ਮਿਲਿਆ। ਲੇਖ ਦੇ ਮੁਤਾਬਕ, ਵਾਰਿਸ ਪਠਾਣ ਬਾਈਕੁਲਾ ਦੀ ਜ਼ਿਮਨੀ ਚੋਣ ਤਕਰੀਬਨ 20,000 ਤੋਂ ਵੱਧ ਵੋਟਾਂ ਨਾਲ ਹਾਰ ਗਏ ਸਨ। ਬਾਈਕੁਲਾ ਦੀ ਜ਼ਿਮਨੀ ਚੋਣ ਵਿੱਚ ਸ਼ਿਵਸੈਨਾ ਉਮੀਦਵਾਰ ਯਾਮਿਨੀ ਯਸ਼ਵੰਤ ਭਾਰੀ ਮੱਤ ਦੇ ਨਾਲ ਜੇਤੂ ਰਹੇ ਸਨ।
Waris Pathan loses Byculla seat to Shiv Sena candidate
MUMBAI: Advocate Waris Yusuf Pathan, sitting MLA and AIMIM candidate has lost the state election in Byculla assembly seat by more than 20,000 votes. Byculla, which is the 184th constituency in 288 constituencies in Maharashtra is a Muslim majority city.
ਸਾਡੀ ਜਾਂਚ ਦੇ ਵਿੱਚ ਸਾਬਿਤ ਹੁੰਦਾ ਹੈ ਕਿ ਸੋਸ਼ਲ ਮੀਡਿਆ ‘ਤੇ ਵਾਇਰਲ ਹੋ ਰਹੀ ਵੀਡੀਓ ਤਿੰਨ ਸਾਲ ਪੁਰਾਣੀ ਹੈ ਤੇ ਉਸ ਵੇਲੇ ਵਾਰਿਸ ਪਠਾਣ AIMIM ਦੇ ਵਿਧਾਇਕ ਸਨ। ਹਾਲਾਂਕਿ 2019 ਵਿੱਚ ਹੋਈ ਜਿਮਨੀ ਚੋਣ ‘ਚ ਵਾਰਿਸ ਪਠਾਣ ਚੋਣ ਹਾਰ ਗਏ ਸਨ।
ਟੂਲਜ਼ ਵਰਤੇ:
*ਗੂਗਲ ਸਰਚ
*Invid
ਰਿਜ਼ਲਟ – ਗੁੰਮਰਾਹਕਰਨ ਦਾਅਵਾ
(ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ)
Shaminder Singh
December 28, 2019
JP Tripathi
January 11, 2020
JP Tripathi
December 31, 2019