Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Uncategorized @pa
ਡਾ. ਪ੍ਰਿਯੰਕਾ ਰੇਡੀ ਨੇ ਗਊ ਮਾਤਾ ਨੂੰ ਕੱਟਣ ਤੇ ਸਟਿੰਗ ਆਪਰੇਸ਼ਨ ਕੀਤਾ ਸੀ , ਉਹ ਕਾਫੀ ਗਊ ਤਸਕਰਾਂ ਅਤੇ ਬੁੱਚੜਖ਼ਾਨੇ ਦੇ ਮਾਲਿਕਾਂ ਦੇ ਨਿਸ਼ਾਨੇ ਤੇ ਸੀ। ਇਹ ਸਿਰਫ ਬਲਾਤਕਾਰ ਜਾਂ ਹੱਥਿਆ ਦਾ ਮਾਮਲਾ ਨਹੀਂ ਸਗੋਂ ਸੋਚੀ ਸਮਝੀ ਸਾਜਿਸ਼ ਹੈ।

ਟਵਿੱਟਰ ਤੇ ਆਫਤਾਬ ਆਲਮ ਨਾਮਕ ਟਵਿੱਟਰ ਹੈਂਡਲ ਨੇ ਇੱਕ ਫੇਸਬੁੱਕ ਪੋਸਟ ਦਾ ਸ਼ੇਅਰ ਕਰਕੇ ਦਾਅਵਾ ਕੀਤਾ ਹੈ। ਦਾਅਵੇ ਮੁਤਾਬਕ ਡਾ.ਪ੍ਰਿਯੰਕਾ ਰੇਡੀ ਹਿੰਦੂ ਕਾਰਕੁੰਨ ਰਹੀ ਹੈ। ਪ੍ਰਿਯੰਕਾ ਰੇਡੀ ਨੇ ਗਊ ਤਸਕਰੀ ਦੇ ਖਿਲਾਫ ਸਟਿੰਗ ਆਪਰੇਸ਼ਨ ਵੀ ਕੀਤਾ। ਹੈਡਰਬਾਦ ਦੇ ਬੁੱਚੜਖਾਨੇ ਵਿੱਚ ਹੋ ਰਹੀ ਗਊ ਮਾਤਾ ਦੀ ਹੱਥਿਆ ਨੂੰ ਲੈਕੇ ਇੱਕ ਵੱਡਾ ਸਟਿੰਗ ਆਪਰੇਸ਼ਨ ਵੀ ਕੀਤਾ ਸੀ। ਪ੍ਰਿਯੰਕਾ ਰੇਡੀ ਐਨੀਮਲ ਸੇਵਿੰਗ ਐਨਜੀਓ ਦੀ ਮੈਂਬਰ ਵੀ ਸਨ। ਗਊ ਮਾਤਾ ਨੂੰ ਲੈਕੇ ਸਟਿੰਗ ਆਪਰੇਸ਼ਨ ਕੀਤਾ ਸੀ ਜਿਸ ਤੋਂ ਬਾਅਦ ਉਹ ਕਾਫੀ ਗਊ ਤਸਕਰਾਂ ਅਤੇ ਬੁੱਚੜਖ਼ਾਨੇ ਦੇ ਮਾਲਿਕਾਂ ਦੇ ਨਿਸ਼ਾਨੇ ਤੇ ਸੀ।ਇਹ ਸਿਰਫ ਬਲਾਤਕਾਰ ਜਾਂ ਹੱਥਿਆ ਦਾ ਮਾਮਲਾ ਨਹੀਂ ਸਗੋਂ ਸੋਚੀ ਸਮਝੀ ਸਾਜਿਸ਼ ਹੈ।
ਅਸੀਂ ਵਾਇਰਲ ਹੋ ਰਹੇ ਦਾਅਵੇ ਨੂੰ ਲੈਕੇ ਆਪਣੀ ਜਾਂਚ ਪੜਤਾਲ ਸ਼ੁਰੂ ਕੀਤੀ। ਇਸ ਦੇ ਲਈ ਅਸੀਂ ਗੂਗਲ ਤੇ ਸਰਚ ਕੀਤੀ ਤਾਂ ਡਾ ਪ੍ਰਿਯੰਕਾ ਰੇਡੀ ਮਾਮਲੇ ਨੂੰ ਲੈਕੇ ਕਾਫੀ ਖ਼ਬਰਾਂ ਮਿਲੀਆਂ।

ਟਵੀਟ ਵਿੱਚ ਕੀਤੇ ਗਏ ਦਾਅਵੇ ਨੂੰ ਲੈਕੇ ਅਸੀਂ ਆਪਣੀ ਪੜਤਾਲ ਜਾਰੀ ਰੱਖੀ। ਇਸ ਦੌਰਾਨ ਸਾਨੂੰ ‘The Print ‘ ਵੈਬਸਾਈਟ ਤੇ ਇੱਕ ਲੇਖ ਮਿਲਿਆ। ਇਸ ਖ਼ਬਰ ਦੇ ਵਿੱਚ ਆਰੋਪੀਆਂ ਨੇ ਘਟਨਾ ਨੂੰ ਕਿਸ ਤਰਾਂ ਅੰਜ਼ਾਮ ਦਿੱਤਾ ਇਸਦੇ ਬਾਰੇ ਪੂਰੀ ਜਾਣਕਾਰੀ ਦਿੱਤੀ ਹੋਈ ਸੀ ਪਰ ਲੇਖ ਦੇ ਵਿੱਚ ਆਰੋਪੀ ਗਊ ਤਸਕਰਾਂ ਜਾਂ ਬੁੱਚੜਖਾਨਾ ਮਾਲਕਾਂ ਦੇ ਨਾਲ ਸੰਬੰਧ ਰੱਖਦੇ ਹਨ ਇਸ ਦਾ ਲੇਖ ਵਿੱਚ ਕਿਤੇ ਵੀ ਜ਼ਿਕਰ ਨਹੀਂ ਸੀ।

ਸਾਨੂੰ ਜਾਂਚ ਦੌਰਾਨ ਇੱਕ ਹਿੰਦੀ ਵੈਬਸਾਈਟ ਸਾਕਸ਼ੀ ਸਮਾਚਾਰ ਦੀ ਖ਼ਬਰ ਮਿਲੀ ਜਿਸ ਵਿੱਚ ਆਰੋਪੀਆਂ ਨੂੰ ਜੇਲ ਵਿੱਚ ਮਟਨ ਪਰੋਸਣ ਨੂੰ ਲੈਕੇ ਜਾਣਕਾਰੀ ਸੀ ਪਰ ਖ਼ਬਰ ਵਿੱਚ ਲਿਖਿਆ ਗਿਆ ਹੈ ਕਿ ਆਰੋਪੀਆਂ ਨੂੰ ਜੇਲ ਵਿੱਚ ਲੰਚ ਦੌਰਾਨ ਦਾਲ – ਚਾਵਲ ਅਤੇ ਡਿਨਰ ਵਿੱਚ ਮਟਨ – ਕਰੀ ਖਾਣ ਨੂੰ ਦਿੱਤਾ ਗਿਆ ਸੀ। ਆਰੋਪੀਆਂ ਨੂੰ ਇਹ ਖਾਣਾ ਜੇਲ ਦੇ ਮੇਨੂ ਦੇ ਮੁਤਾਬਕ ਹੀ ਪਰੋਸਿਆ ਗਿਆ ਸੀ। ਖ਼ਬਰ ਵਿੱਚ ਕਿਤੇ ਵੀ ਆਰੋਪੀਆਂ ਦੇ ਗਊ ਤਸਕਰਾਂ ਦੇ ਨਾਲ ਸੰਬੰਧ ਜਾਂ ਉਹ ਪ੍ਰਿਯੰਕਾ ਰੇਡੀ ਨੂੰ ਪਹਿਲਾਂ ਤੋਂ ਹੀ ਜਾਣਦੇ ਸਨ ਜਾਂ ਫੇਰ ਓਹਨਾ ਨੇ ਇਹ ਘਟਨਾ ਨੂੰ ਅੰਜ਼ਾਮ ਕਿਸੀ ਦੇ ਕਹਿਣ ਤੇ ਦਿੱਤਾ ਸੀ ਇਸ ਬਾਰੇ ਵਿੱਚ ਕੋਈ ਜਾਣਕਾਰੀ ਨਹੀਂ ਸੀ।

ਕਾਫੀ ਖੋਜ ਤੋਂ ਬਾਅਦ ਸਾਨੂੰ ਡਾ. ਪ੍ਰਿਯੰਕਾ ਰੇਡੀ ਰੇਪ ਅਤੇ ਹੱਥਿਆਕਾਂਡ ਮਾਮਲੇ ਵਿੱਚ ਗਊ ਤਸਕਰਾਂ ਜਾਂ ਬੁੱਚੜਖਾਨਾ ਮਾਲਿਕਾਂ ਦਾ ਹੱਥ ਹੋਣ ਦੀ ਜਾਣਕਾਰੀ ਨਹੀਂ ਮਿਲੀ।ਉਥੇ ਹੀ ਪੁਲਿਸ ਨੇ ਵੀ ਮਾਮਲੇ ਵਿੱਚ ਇਸ ਐਂਗਲ ਦੀ ਜਾਣਕਾਰੀ ਕਿਸੀ ਮੀਡਿਆ ਏਜੇਂਸੀ ਜਾਂ ਚੈਨਲ ਨੂੰ ਨਹੀਂ ਦਿੱਤੀ।
ਇਸ ਤੋਂ ਸਾਫ ਹੁੰਦਾ ਹੈ ਕਿ ਸੋਸ਼ਲ ਮੀਡਿਆ ਤੇ ਡਾ ਪ੍ਰਿਯੰਕਾ ਰੇਡੀ ਦੀ ਹੱਥਿਆ ਨੂੰ ਲੈਕੇ ਗੁੰਮਰਾਹਕਰਨ ਦਾਅਵੇ ਵਾਇਰਲ ਹੋ ਰਹੇ ਹਨ।
*ਗੂਗਲ ਸਰਚ
ਰਿਜ਼ਲਟ – ਗੁੰਮਰਾਹਕਰਨ ਦਾਅਵਾ
(ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in)
Shaminder Singh
December 28, 2019
JP Tripathi
January 11, 2020
JP Tripathi
December 31, 2019