Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Uncategorized @pa
ਕਲੇਮ :
ਕੋਰੋਨਾ ਵਾਇਰਸ ਗ੍ਰਸਤ ਚੀਨ ਤੋਂ ਹੋਲੀ ‘ਤੇ ਰੰਗ ਨਾ ਖਰੀਦੋ।
ਵੇਰੀਫੀਕੇਸ਼ਨ :
ਸੋਸ਼ਲ ਮੀਡਿਆ ‘ਤੇ ਇੱਕ ਮੈਸਜ਼ ਵਾਇਰਲ ਹੋ ਰਿਹਾ ਹੈ। ਸੋਸ਼ਲ ਮੀਡਿਆ ‘ਤੇ ਵਾਇਰਲ ਹੋ ਰਹੇ ਮੈਸਜ਼ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ,”ਕੋਰੋਨਾ ਵਾਇਰਸ ਗ੍ਰਸਤ ਚੀਨ ਤੋਂ ਹੋਲੀ ‘ਤੇ ਰੰਗ ਨਾ ਖਰੀਦੋ।” ਸੋਸ਼ਲ ਮੀਡਿਆ ਦੇ ਵੱਖ – ਵੱਖ ਪਲੇਟਫਾਰਮ ਟਵਿੱਟਰ ਅਤੇ ਫੇਸਬੁੱਕ ਉੱਤੇ ਇਸ ਮੈਸਜ਼ ਨੂੰ ਕਾਫ਼ੀ ਤੇਜ਼ੀ ਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਵਾਇਰਲ ਹੋ ਰਹੇ ਮੈਸਜ਼ ਵਿੱਚ ਭਾਰਤ ਸਰਕਾਰ ਦਾ ਲੋਗੋ ਵੀ ਲੱਗਿਆ ਹੋਇਆ ਹੈ।
ਕੀ ਲਿਖਿਆ ਹੋਇਆ ਹੈ ਮੈਸਜ਼ ਵਿੱਚ?
ਭਾਰਤ ਦਾ ਤਿਓਹਾਰ ਹੋਲੀ ਜੋ ਕੁਝ ਦਿਨਾਂ ਵਿਚ ਆਉਣ ਜਾ ਰਹੀ ਹੈ। ਸਾਡੇ ਦੇਸ਼ ਵਿਚ ਗੁਲਾਲ ਅਤੇ ਮਾਸਕ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਚੀਨ ਤੋਂ ਆਉਂਦੀਆਂ ਹਨ।ਇਹ ਸਾਰਾ ਸਮਾਨ ਪਲਾਸਟਿਕ ਅਤੇ ਪੋਲੀਮਰ ਦਾ ਬਣਿਆ ਹੁੰਦਾ ਹੈ ਤੇ ਇਹ ਸਾਰਾ ਸਮਾਨ ਚੀਨ ਤੋਂ ਆਉਂਦਾ ਹੈ ਜਿਥੇ ਕੋਰੋਨਾ ਵਾਇਰਸ ਨੇ ਮਹਾਮਾਰੀ ਫੈਲਾਈ ਹੋਈ ਹੈ। ਤੁਹਾਨੂੰ ਸਾਰਿਆਂ ਨੂੰ ਅਪੀਲ ਹੈ ਕਿ ਚੀਨ ਤੋਂ ਆਉਣ ਵਾਲੀਆਂ ਚੀਜ਼ਾਂ ਦੀ ਵਰਤੋਂ ਨਾ ਕਰੋ।

ਕੀ ਹੈ ਵਾਇਰਲ ਮੈਸਜ਼ ਦੀ ਸਚਾਈ ?
ਅਸੀਂ ਸੋਸ਼ਲ ਮੀਡਿਆ ‘ਤੇ ਵਾਇਰਲ ਹੋ ਰਹੇ ਮੈਸਜ਼ ਦੀ ਜਾਂਚ ਸ਼ੁਰੂ ਕੀਤੀ। ਅਸੀਂ ਸਭ ਤੋਂ ਪਹਿਲਾਂ ਵਰਲਡ ਹੈਲਥ ਆਰਗੇਨਾਈਜੇਸ਼ਨ ਅਤੇ ਭਾਰਤ ਹੈਲਥ ਮਿਨਿਸਟ੍ਰੀ ਦੀ ਅਧਿਕਾਰਿਕ ਵੈਬਸਾਈਟ ਨੂੰ ਖੰਗਾਲਿਆ। ਸਰਚ ਦੇ ਦੌਰਾਨ ਸਾਨੂੰ ਵਰਲਡ ਹੈਲਥ ਆਰਗੇਨਾਈਜੇਸ਼ਨ ਅਤੇ ਭਾਰਤ ਹੈਲਥ ਮਿਨਿਸਟ੍ਰੀ ਦੀ ਵੈਬਸਾਈਟ ‘ਤੇ ਵਾਇਰਲ ਹੋ ਰਹੇ ਮੈਸਜ਼ ਬਾਰੇ ਕੋਈ ਠੋਸ ਜਾਣਕਾਰੀ ਨਹੀਂ ਮਿਲੀ।

ਅਸੀਂ ਵਾਇਰਲ ਹੋ ਰਹੇ ਮੈਸਜ਼ ਦੇ ਬਾਰੇ ਮੀਡਿਆ ਰਿਪੋਰਟਾਂ ਨੂੰ ਖੰਗਾਲਿਆ। ਸਰਚ ਦੌਰਾਨ ਸਾਨੂੰ ਕੋਈ ਵੀ ਮੀਡਿਆ ਏਜੇਂਸੀ ਜਾਂ ਟੀਵੀ ਚੈਨਲ ਤੇ ਵਾਇਰਲ ਹੋ ਰਹੇ ਮੈਸਜ਼ ਦੀ ਖ਼ਬਰ ਨਹੀਂ ਮਿਲੀ। ਅਸੀਂ ਵਾਇਰਲ ਮੈਸਜ਼ ਦੀ ਗੰਭੀਰਤਾ ਦੇ ਨਾਲ ਜਾਂਚ ਕੀਤੀ। ਅਸੀਂ ਪਾਇਆ ਕਿ ਵਾਇਰਲ ਹੋ ਰਹੇ ਮੈਸਜ਼ ਵਿੱਚ ਸਪੈਲਿੰਗ ਦੀਆਂ ਕਾਫ਼ੀ ਗਲਤੀਆਂ ਹਨ।

ਸਾਡੀ ਜਾਂਚ ਤੋਂ ਸਾਬਿਤ ਹੁੰਦਾ ਹੈ ਕਿ ਸੋਸ਼ਲ ਮੀਡਿਆ ‘ਤੇ ਵਾਇਰਲ ਹੋ ਰਿਹਾ ਮੈਸਜ਼ ਫਰਜ਼ੀ ਹੈ ਤੇ ਗੁੰਮਰਾਹਕੁੰਨ ਦਾਅਵੇ ਨਾਲ ਵਾਇਰਲ ਹੋ ਰਿਹਾ ਹੈ। Newschecker ਟੀਮ ਨੇ ਇਸ ਤੋਂ ਪਹਿਲਾਂ ਵੀ ਕੋਰੋਨਾ ਵਾਇਰਸ ਨੂੰ ਲੈ ਕੇ ਕਈ ਦਾਅਵਿਆਂ ਦੀ ਜਾਂਚ ਕੀਤੀ।ਵਰਲਡ ਹੈਲਥ ਆਰਗੇਨਾਈਜੇਸ਼ਨ ਅਤੇ ਭਾਰਤ ਹੈਲਥ ਮਿਨਿਸਟ੍ਰੀ ਵਲੋਂ ਹੋਲੀ ਨੂੰ ਲੈ ਕੇ ਕਿਸੀ ਵੀ ਤਰਾਂ ਦਾ ਸਰਕੂਲਰ ਜਾਰੀ ਨਹੀਂ ਕੀਤਾ।
ਟੂਲਜ਼ ਵਰਤੇ:
*ਗੂਗਲ ਸਰਚ
*ਮੀਡਿਆ ਰਿਪੋਰਟ
ਰਿਜ਼ਲਟ – ਗੁੰਮਰਾਹਕਰਨ ਦਾਅਵਾ
(ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ)
Shaminder Singh
December 28, 2019
JP Tripathi
January 11, 2020
JP Tripathi
December 31, 2019