Viral
ਕੀ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਤਿਰੰਗੇ ਦਾ ਕੀਤਾ ਅਪਮਾਨ? ਫਰਜ਼ੀ ਦਾਅਵਾ ਵਾਇਰਲ
Claim
ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਤਿਰੰਗੇ ਦਾ ਕੀਤਾ ਅਪਮਾਨ
Fact
ਵਾਇਰਲ ਹੋ ਰਹੀ ਵੀਡੀਓ ਨਾਲ ਕੀਤਾ ਜਾ ਰਿਹਾ ਦਾਅਵਾ ਫਰਜ਼ੀ ਹੈ। ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਤਿਰੰਗੇ ਦਾ ਅਪਮਾਨ ਨਹੀਂ ਕੀਤਾ ਸੀ।
ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਹਾਲ ਹੀ ਵਿੱਚ ਕੈਲੀਫੋਰਨੀਆ ਵਿੱਚ ਕੋਚੇਲਾ ਵੈਲੀ ਮਿਊਜ਼ਿਕ ਐਂਡ ਆਰਟਸ ਫੈਸਟੀਵਲ ਵਿੱਚ ਪਰਫਾਰਮ ਕੀਤਾ। ਦਿਲਜੀਤ ਕੋਚੇਲਾ ਵੈਲੀ ਮਿਊਜ਼ਿਕ ਫੈਸਟੀਵਲ ਵਿੱਚ ਪ੍ਰਦਰਸ਼ਨ ਕਰਨ ਵਾਲੇ ਪਹਿਲਾ ਭਾਰਤੀ ਗਾਇਕ ਹਨ। ਹੁਣ ਇਸ ਘਟਨਾ ਨਾਲ ਸਬੰਧਤ ਦਿਲਜੀਤ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਸ ਨੇ ਲਾਈਵ ਸ਼ੋਅ ਦੌਰਾਨ ਭਾਰਤੀ ਝੰਡੇ ਦਾ ਅਪਮਾਨ ਕੀਤਾ।
PunFact ਨਾਮ ਦੇ ਇੱਕ ਵੈਰੀਫਾਈਡ ਟਵਿੱਟਰ ਹੈਂਡਲ ਨੇ ਦਿਲਜੀਤ ਦਾ 18 ਸੈਕਿੰਡ ਦਾ ਵੀਡੀਓ ਸ਼ੇਅਰ ਕੀਤਾ ਹੈ। ਇਸ ਦੇ ਕੈਪਸ਼ਨ ‘ਚ ਲਿਖਿਆ ਹੈ- ਦਿਲਜੀਤ ਨੇ ਲਾਈਵ ਸ਼ੋਅ ਦੌਰਾਨ ਇਕ ਲੜਕੀ ‘ਤੇ ਨਫਰਤ ਫੈਲਾਉਣ ਦਾ ਦੋਸ਼ ਲਗਾਇਆ ਹੈ। ਲੜਕੀ ਨੇ ਦਰਸ਼ਕਾਂ ਦੇ ਵਿਚਕਾਰੋਂ ਤਿਰੰਗਾ ਲਹਿਰਾਇਆ। ਇਹ ਦੇਖ ਕੇ ਦਿਲਜੀਤ ਨੇ ਕਿਹਾ- ਨਫਰਤ ਨਾ ਫੈਲਾਓ, ਸੰਗੀਤ ਕਿਸੇ ਇੱਕ ਦੇਸ਼ ਦਾ ਨਹੀਂ, ਸਭ ਦਾ ਹੁੰਦਾ ਹੈ। ਦਿਲਜੀਤ ਨੂੰ ਟੈਗ ਕਰਦੇ ਹੋਏ PunFact ਨੇ ਸਵਾਲ ਪੁੱਛਿਆ, ਕੀ ਤੁਹਾਨੂੰ ਤਿਰੰਗੇ ਦਾ ਕੋਈ ਸਨਮਾਨ ਨਹੀਂ ਹੈ?

ਟਵਿੱਟਰ ਯੂਜ਼ਰ ਫਲਾਈਟ ਲੈਫਟੀਨੈਂਟ ਅਨੂਪ ਵਰਮਾ (ਸੇਵਾਮੁਕਤ) ਨੇ ਟਵੀਟ ਕੀਤਾ, “ਭਾਰਤੀ ਝੰਡੇ ਨਾਲ ਤੁਹਾਨੂੰ ਕੀ ਸਮੱਸਿਆ ਹੈ, ਦਿਲਜੀਤ ਦੋਸਾਂਝ?” ਕੀ ਇਹ ਝੰਡਾ ਤੁਹਾਨੂੰ ਪਰੇਸ਼ਾਨ ਕਰਦਾ ਹੈ?
ਅਸੀਂ ਪਾਇਆ ਕਿ ਸੋਸ਼ਲ ਮੀਡਿਆ ਤੇ ਇਸ ਵੀਡੀਓ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।
Fact Check/Verification
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭ ਤੋਂ ਪਹਿਲਾਂ ਵਾਇਰਲ ਵੀਡੀਓ ਦੇ ਕੁਮੈਂਟ ਸੈਕਸ਼ਨ ਨੂੰ ਖੰਗਾਲਿਆ। ਸਾਨੂੰ ਵਾਇਰਲ ਵੀਡੀਓ ਦੇ ਟਵੀਟ ਵਿੱਚ ਕਈ ਜਵਾਬ ਮਿਲੇ ਜਿਸ ਵਿੱਚ ਦੱਸਿਆ ਗਿਆ ਹੈ ਕਿ ਦਿਲਜੀਤ ਦੋਸਾਂਝ ਨੇ ਰਾਸ਼ਟਰੀ ਝੰਡੇ ਦੇ ਖਿਲਾਫ ਕੁਝ ਨਹੀਂ ਕਿਹਾ।
ਕੁਮੈਂਟ ਸੈਕਸ਼ਨ ਵਿੱਚ ਅਪਲੋਡ ਵੀਡੀਓ ‘ਚ ਦਿਲਜੀਤ ਦੋਸਾਂਝ ਬੋਲਦੇ ਹਨ , “ਇਹ ਸਭ ਮੇਰੇ ਪੰਜਾਬੀ ਭੈਣਾਂ ਅਤੇ ਭਰਾਵਾਂ ਲਈ। ਉਹ ਕੁੜੀ ਮੇਰੇ ਦੇਸ਼ ਦਾ ਝੰਡਾ ਲੈ ਕੇ ਖੜੀ ਹੈ। ਇਹ ਮੇਰੇ ਦੇਸ਼ ਲਈ ਵੀ ਹੈ। ਸੰਗੀਤ ਸਭ ਦਾ ਸਾਂਝਾ ਹੈ, ਸੰਗੀਤ ਕਿਸੇ ਦਾ ਨਹੀਂ। ਕਿਰਪਾ ਕਰਕੇ ਨਕਾਰਾਤਮਕਤਾ ਤੋਂ ਬਚੋ।” ਫਿਰ ਉਹ ਦਰਸ਼ਕ ਨੂੰ ਕਹਿੰਦੇ ਹਨ, ‘ਹਾਂ ਵੀਰੇ ਤੁਹਾਡਾ ਵੀ।’
ਜਾਂਚ ਕਰਨ ‘ਤੇ, ਸਾਨੂੰ ਟਵਿੱਟਰ ਹੈਂਡਲ ‘ਤੇ ਇਸ ਵੀਡੀਓ ਦਾ ਲੰਬਾ ਸੰਸਕਰਣ ਵੀ ਮਿਲਿਆ। ਟਵਿੱਟਰ ਹੈਂਡਲ ‘ਤੇ, ਸਾਨੂੰ ਕੋਚੇਲਾ ਮਿਊਜ਼ਿਕ ਫੈਸਟੀਵਲ ‘ਚ ਦਿਲਜੀਤ ਦੇ ਪ੍ਰਦਰਸ਼ਨ ਦੇ ਕੁਝ ਹੋਰ ਵੀਡੀਓ ਵੀ ਮਿਲੇ ਹਨ। ਟਵੀਟ ‘ਚ ਮੌਜੂਦ 57 ਸੈਕਿੰਡ ਦੀ ਵੀਡੀਓ ਨੂੰ ਦੇਖ ਕੇ ਪਤਾ ਲੱਗਾ ਕਿ ਦਿਲਜੀਤ ਦੋਸਾਂਝ ਨੇ ਪ੍ਰੋਗਰਾਮ ਦੌਰਾਨ ਭਾਰਤੀ ਝੰਡੇ ਦਾ ਅਪਮਾਨ ਨਹੀਂ ਕੀਤਾ ਸੀ।
ਜਾਂਚ ‘ਚ ਸਾਨੂੰ ਫੇਸਬੁੱਕ ‘ਤੇ ਕਰੀਬ 8 ਮਿੰਟ ਦਾ ਵੀਡੀਓ ਮਿਲਿਆ, ਜਿਸ ‘ਚ ਵਾਇਰਲ ਵੀਡੀਓ ਤੋਂ ਪਹਿਲਾਂ ਅਤੇ ਬਾਅਦ ਦੇ ਸੀਨ ਹਨ। ਵੀਡੀਓ ਦੀ ਸ਼ੁਰੂਆਤ ‘ਚ ਦਿਲਜੀਤ ਨੂੰ ਪਰਫਾਰਮ ਕਰਦੇ ਦੇਖਿਆ ਜਾ ਸਕਦਾ ਹੈ, ਜਦਕਿ ਅੰਤ ‘ਚ ਉਹ ਸਮਾਗਮ ‘ਚ ਆਏ ਲੋਕਾਂ ਦਾ ਧੰਨਵਾਦ ਕਰਦਾ ਹੈ।
ਵੀਡੀਓ ਵਿੱਚ ਉਹ ਆਪਣੀ ਅੰਗਰੇਜ਼ੀ ਦਾ ਮਜ਼ਾਕ ਉਡਾਉਂਦੇ ਹੋਏ ਕਹਿੰਦੇ ਹਨ, ”ਮੇਰੀ ਅੰਗਰੇਜ਼ੀ ਦੀ ਸਮੱਸਿਆ ਬਹੁਤ ਵੱਡੀ ਸਮੱਸਿਆ ਹੈ। ਮੈਨੂੰ ਨਹੀਂ ਪਤਾ ਜੇਕਰ ਮੇਰੀ ਅੰਗਰੇਜ਼ੀ ਚੰਗੀ ਹੁੰਦੀ ਤਾਂ ਮੈਂ ਕਿੱਥੇ ਹੁੰਦਾ। ਤੁਸੀਂ ਜਿੱਥੇ ਵੀ ਹੋ, ਮੈਂ ਅਤੇ ਕੋਚੇਲਾ ਤੁਹਾਡਾ ਸਵਾਗਤ ਕਰਦੇ ਹਾਂ। ਤੁਹਾਨੂੰ ਸਾਰਿਆਂ ਨੂੰ ਪਿਆਰ ਕਰੋ, ਤੁਸੀਂ ਕਿਸੇ ਵੀ ਦੇਸ਼ ਦੇ ਹੋ। ਸਾਰਿਆਂ ਨੂੰ ਬਹੁਤ ਸਾਰਾ ਪਿਆਰ ਅਤੇ ਸਤਿਕਾਰ। ਪੰਜਾਬੀ ਭਾਈਚਾਰਾ ਇੱਕ ਪਿਆਰ ਕਰਨ ਵਾਲਾ ਭਾਈਚਾਰਾ ਹੈ। ਸਾਰਿਆਂ ਨੂੰ ਬਹੁਤ ਸਾਰਾ ਪਿਆਰ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
25 ਅਪ੍ਰੈਲ ਨੂੰ ਦਿਲਜੀਤ ਦੋਸਾਂਝ ਨੇ ਇੱਕ ਟਵੀਟ ਕੀਤਾ। ਟਵੀਟ ਵਿੱਚ, ਉਹਨਾਂ ਨੇ ਵੀਡੀਓ ਨੂੰ ਲੈ ਕੇ ਝੂਠੇ ਦਾਅਵੇ ਕਰਨ ਵਾਲੇ ਲੋਕਾਂ ‘ਤੇ ਨਿਸ਼ਾਨਾ ਸਾਧਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੀ ਗੱਲ ਦੇ ਮਤਲਬ ਵੀ ਸਪੱਸ਼ਟ ਕੀਤਾ।
Conclusion
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਵੀਡੀਓ ਨਾਲ ਕੀਤਾ ਜਾ ਰਿਹਾ ਦਾਅਵਾ ਫਰਜ਼ੀ ਹੈ। ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਤਿਰੰਗੇ ਦਾ ਅਪਮਾਨ ਨਹੀਂ ਕੀਤਾ ਸੀ।
Result: False
Our Sources
Tweet made by Jas Oberoi on April 25, 2023
Video uploaded by Blue Sky Media on April 24, 2023
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ