Viral
ਕਿਸਾਨ ਵੱਲੋਂ ਸੜਕ ‘ਤੇ ਸੁਟਿਆ ਗਿਆ ਪਿਆਜ਼? 2018 ਦੀ ਵੀਡੀਓ ਵਾਇਰਲ
Claim
ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਦੇ ਵਿਚ ਇੱਕ ਕਿਸਾਨ ਨੂੰ ਇੱਕ ਸੜਕ ਦੇ ਚੌਂਕ ‘ਤੇ ਟਰਾਲੀ ਭਰ ਪਿਆਜ਼ ਸੁੱਟਦੇ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਵਾਇਰਲ ਹੋ ਰਿਹਾ ਇਹ ਵੀਡੀਓ ਹਾਲੀਆ ਅਤੇ ਮਹਾਰਾਸ਼ਟਰ ਦੇ ਨਾਸ਼ਿਕ ਦਾ ਹੈ।
ਫੇਸਬੁੱਕ ਪੇਜ Jagda deep ਜਗਦਾ ਦੀਪ ਨੇ 11 ਮਈ 2023 ਨੂੰ ਵਾਇਰਲ ਵੀਡੀਓ ਸਾਂਝਾ ਕਰਦਿਆਂ ਲਿਖਿਆ, ‘ਵਪਾਰੀ ਤੋਂ ਅੱਕ ਕੇ ਕਿਸਾਨ ਨੇਂ ਕੀਤਾ ਇਹ ਕੰਮ’
Fact
ਪੜਤਾਲ ਦੀ ਸ਼ੁਰੂਆਤ ਕਰਦਿਆਂ ਐਸਨ ਸਭ ਤੋਂ ਪਹਿਲਾਂ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਕੀਵਰਡ ਸਰਚ ਜਰੀਏ ਮਾਮਲੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਸਾਨੂੰ ਮਾਮਲੇ ਨੂੰ ਲੈ ਕੇ ਕਈ ਪੁਰਾਣੇ ਪੋਸਟ ਮਿਲੇ ਜਿਨ੍ਹਾਂ ਵਿਚ ਵਾਇਰਲ ਵੀਡੀਓ ਸਾਂਝਾ ਕੀਤਾ ਗਿਆ ਸੀ। ਇਨ੍ਹਾਂ ਪੋਸਟਾਂ ਤੋਂ ਇਹ ਤਾਂ ਸਾਫ ਹੋਇਆ ਕਿ ਵਾਇਰਲ ਹੋ ਰਿਹਾ ਵੀਡੀਓ ਕਾਫੀ ਸਮੇਂ ਤੋਂ ਵਾਇਰਲ ਹੈ। ਸਾਨੂੰ 1 ਦਿਸੰਬਰ 2018 ਨੂੰ ਟਵਿੱਟਰ ਯੂਜ਼ਰ More Nandu Baburao ਦੁਆਰਾ ਵਾਇਰਲ ਵੀਡੀਓ ਸਾਂਝਾ ਕੀਤਾ ਮਿਲਿਆ। More Nandu Baburao ਨੇ ਵੀਡੀਓ ਨੂੰ ਸਾਂਝਾ ਕਰਦਿਆਂ ਲਿਖਿਆ, ‘ਨਾਸਿਕ ਮਹਾਰਾਸ਼ਟਰ ਵਿੱਚ ਪਿਆਜ਼ ਦੀਆਂ ਕੀਮਤਾਂ ਡਿੱਗਣ ਕਾਰਨ ਕਿਸਾਨਾਂ ਨੇ ਸੜਕ ‘ਤੇ ਸੁੱਟਿਆ ਪਿਆਜ਼’
ਇਸ ਜਾਣਕਾਰੀ ਨੂੰ ਧਿਆਨ ‘ਚ ਰੱਖਦਿਆਂ ਅਸੀਂ ਨਿਊਜ਼ ਸਰਚ ਸ਼ੁਰੂ ਕੀਤਾ। ਸਾਨੂੰ ਇਸ ਮਾਮਲੇ ਨੂੰ ਲੈ ਕੇ NDTV ਦੀ ਰਿਪੋਰਟ ਮਿਲੀ। ਇਹ ਰਿਪੋਰਟ YouTube ‘ਤੇ 18 ਦਿਸੰਬਰ 2018 ਨੂੰ ਸਾਂਝੀ ਕੀਤੀ ਗਈ ਸੀ ਅਤੇ ਦੱਸਿਆ ਗਿਆ ਸੀ ਕਿ ਮਹਾਰਾਸ਼ਟਰ ਦੇ ਨਾਸ਼ਿਕ ‘ਚ ਆਪਣੀ ਫਸਲ ਦੇ ਸਹੀ ਦਾਮ ਨਾ ਮਿਲਣ ਕਾਰਨ ਕਿਸਾਨਾਂ ਨੇ ਪਿਆਜ਼ ਸੜਕਾਂ ‘ਤੇ ਸੁੱਟ ਦਿੱਤੇ। ਇਸ ਰਿਪੋਰਟ ਵਿਚ ਵਾਇਰਲ ਵੀਡੀਓ ਦੇ ਅੰਸ਼ ਵੇਖੇ ਜਾ ਸਕਦੇ ਹਨ।
ਇਸ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਹੋ ਰਿਹਾ ਇਹ ਵੀਡੀਓ ਹਾਲੀਆ ਨਹੀਂ ਬਲਕਿ 2018 ਦਾ ਹੈ ਜਿਸਨੂੰ ਹਾਲੀਆ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।
Result: Missing Context
Our Sources
Tweet made by More Nandu Baburao on December 1, 2018
Media report published by NDTV on December 15, 2018
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ