Viral
ਕੀ ਹੜ੍ਹ ‘ਚ ਵਹਿ ਰਹੀ ਜੀਪ ਦਾ ਵਾਇਰਲ ਵੀਡੀਓ ਤੇਲੰਗਾਨਾ ਦਾ ਹੈ?
ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ‘ਚ ਹੜ੍ਹ ਦੇ ਵਹਾਅ ਵਿੱਚ ਇੱਕ ਜੀਪ ਨੂੰ ਵਹਿੰਦੇ ਦੇਖਿਆ ਜਾ ਸਕਦਾ ਹੈ। ਵਾਇਰਲ ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਭਾਰਤ ਦੇ ਤੇਲੰਗਾਨਾ ਦਾ ਹੈ।
ਫੇਸਬੁੱਕ ਪੇਜ ‘Rozana Highlights’ ਨੇ ਵਾਇਰਲ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ, ‘ਤੇਲੰਗਾਨਾ ‘ਚ ਆਈ ਬਾੜ ਕਾਰਨ ਹੋਇਆ ਬੁਰਾ ਹਾਲ, ਦੇਖੋ ਕਿੰਝ ਬਾੜ ‘ਚ ਵਹਿ ਗਈ ਗੱਡੀ’
ਅਸੀਂ ਪਾਇਆ ਕਿ ਸੋਸ਼ਲ ਮੀਡਿਆ ਤੇ ਇਸ ਵੀਡੀਓ ਨੂੰ ਤੇਲੰਗਾਨਾ ਦਾ ਦੱਸਕੇ ਸ਼ੇਅਰ ਕੀਤਾ ਜਾ ਰਿਹਾ ਹੈ।

ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੀ ਵੀਡੀਓ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।
Fact Check/Verification
ਅਸੀਂ ਵਾਇਰਲ ਹੋ ਰਹੀ ਵੀਡੀਓ ਦੇ ਬਾਰੇ ਵਿੱਚ ਆਪਣੀ ਪੜਤਾਲ ਸ਼ੁਰੂ ਕੀਤੀ। ਅਸੀਂ ਸਭ ਤੋਂ ਪਹਿਲਾਂ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਪਾਇਆ ਕਿ ਜਿਹੜੀ ਗੱਡੀ ਪਾਣੀ ਵਿੱਚ ਰੁੜ੍ਹ ਰਹੀ ਹੈ ਉਸ ਦੇ ਪਿੱਛੇ “Potohar” ਲਿਖਿਆ ਹੋਇਆ ਹੈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਅਸੀਂ ਪੋਟੋਹਾਰ ਬਾਰੇ ਜਾਣਨ ਦੇ ਲਈ ਗੂਗਲ ‘ਤੇ ਖੋਜ ਕੀਤੀ। ਸਾਨੂੰ ਪਤਾ ਲੱਗਾ ਕਿ ਪਾਕਿਸਤਾਨ ਸੁਜ਼ੂਕੀ ਮੋਟਰਜ਼ ਨੇ ‘ਸੁਜ਼ੂਕੀ ਪੋਟੋਹਾਰ’ ਬਣਾਈ ਸੀ।

ਇਸ ਲਈ ਅਸੀਂ ਗੂਗਲ ‘ਤੇ ‘ਸੁਜ਼ੂਕੀ ਪੋਟੋਹਾਰ’ ਟਾਈਪ ਕਰਕੇ ਸਰਚ ਕੀਤਾ। ਇਸ ਦੌਰਾਨ ਸਾਨੂੰ ਲੇਖਕ ਲੁਈਸ ਐਫ. ਫੋਰੀ ਦੁਆਰਾ ਲਿਖੀ ਕਿਤਾਬ ਆਨ ਏ ਗਲੋਬਲ ਮਿਸ਼ਨ: ਦ ਆਟੋਮੋਬਾਈਲਜ਼ ਆਫ਼ ਜਨਰਲ ਮੋਟਰਜ਼ ਵਾਲੀਅਮ 3 ਮਿਲੀ ਜਿਸ ਦੇ ਮੁਤਾਬਕ ਸੁਜ਼ੂਕੀ ਪੋਟੋਹਾਰ ਪਾਕਿਸਤਾਨ ਦੀ ਜੀਪ ਹੈ।

ਅਸੀਂ ਵਾਇਰਲ ਵੀਡੀਓ ਬਾਰੇ ਹੋਰ ਜਾਣਕਾਰੀ ਜੁਟਾਉਣ ਦੇ ਲਈ ਯੂ ਟਿਊਬ ਤੇ ‘Potohar, ਹੜ੍ਹ’ ਕੀ ਵਰਡ ਦੇ ਜਰੀਏ ਸਰਚ ਕੀਤਾ। ਇਸ ਦੌਰਾਨ ਸਾਨੂੰ ਵਾਇਰਲ ਵੀਡੀਓ ਕਈ ਯੂਜ਼ਰਾਂ ਦੇ ਦੁਆਰਾ ਪਾਕਿਸਤਾਨ ਦਾ ਦੱਸਦਿਆਂ ਅਪਲੋਡ ਮਿਲਿਆ। YouTube ਅਕਾਊਂਟ Tareen Productions Creator ਨੇ 25 ਮਾਰਚ 2020 ਨੂੰ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਜ਼ਿਲ੍ਹਾ ਹਰਨਾਈ , ਬਲੋਚਿਸਤਾਨ , ਪਾਕਿਸਤਾਨ ਦਾ ਦੱਸਦਿਆਂ ਸ਼ੇਅਰ ਕੀਤਾ।
ਹਾਲਾਂਕਿ, ਆਪਣੀ ਸਰਚ ਦੇ ਦੌਰਾਨ ਅਸੀਂ ਵੀਡੀਓ ਦੀ ਅਧਿਕਾਰਿਕ ਤਾਰੀਖ ਦੀ ਅਧਿਕਾਰਿਕ ਪੁਸ਼ਟੀ ਨਹੀਂ ਕਰ ਸਕੇ ਹਾਂ ਪਰ ਇਹ ਸਪਸ਼ਟ ਹੈ ਕਿ ਵਾਇਰਲ ਹੋ ਰਹੀ ਵੀਡੀਓ ਭਾਰਤ ਦਾ ਨਹੀਂ ਸਗੋਂ ਪਾਕਿਸਤਾਨ ਦਾ ਹੈ।
Conclusion
ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਿਹਾ ਵੀਡੀਓ ਪੁਰਾਣਾ ਅਤੇ ਭਾਰਤ ਦਾ ਨਹੀਂ ਸਗੋਂ ਪਾਕਿਸਤਾਨ ਦਾ ਹੈ।
Result: False
Our Sources
YouTube video uploaded by Tareen Productions Creator on March 25, 2020
Book published by Louis F. Fourie on December 27, 2016
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ