Wednesday, April 15, 2026

Viral

ਕੀ ਲੂਪੋ ਕੇਕ ਵਿੱਚ ਲਕਵੇ ਦੀ ਦਵਾਈ ਮਿਲਾਈ ਗਈ ਹੈ?

Written By Saurabh Pandey, Translated By Shaminder Singh, Edited By JP Tripathi
Aug 2, 2023
banner_image

Claim

ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਸ਼ੇਅਰ ਕੀਤੀ ਜਾ ਰਹੀ ਹੈ ਜਿਸ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਲੂਪੋ ਕੇਕ ਵਿੱਚ ਦਵਾਈ ਮਿਲਾਈ ਗਈ ਹੈ, ਜਿਸ ਨਾਲ ਬੱਚਿਆਂ ਨੂੰ ਅਧਰੰਗ ਹੋ ਜਾਂਦਾ ਹੈ।

ਲੂਪੋ ਕੇਕ ਵਿੱਚ ਲਕਵੇ ਦੀ ਦਵਾਈ ਮਿਲਾਈ ਗਈ ਹੈ
Courtesy: Twitter@ maheshyagyasain

Fact

ਲੂਪੋ ਨਾਮ ਦੇ ਕੇਕ ਵਿਚ ਬੱਚਿਆਂ ਨੂੰ ਅਧਰੰਗ ਕਰਨ ਵਾਲੀ ਦਵਾਈ ਲੱਭਣ ਦੇ ਨਾਂ ‘ਤੇ ਸਾਂਝਾ ਕੀਤਾ ਜਾ ਰਿਹਾ ਇਹ ਦਾਅਵਾ ਪਹਿਲਾਂ ਵੀ ਕਈ ਵਾਰ ਵਾਇਰਲ ਹੋ ਚੁੱਕਾ ਹੈ। ਨਿਊਜ਼ਚੈਕਰ ਨੇ ਅੰਗਰੇਜ਼ੀ , ਤਾਮਿਲ , ਗੁਜਰਾਤੀ ਅਤੇ ਮਰਾਠੀ ਭਾਸ਼ਾਵਾਂ ਵਿੱਚ ਇਸ ਦਾਅਵੇ ਦੀ ਜਾਂਚ ਕੀਤੀ ਹੈ। ਸਾਡੀ ਜਾਂਚ ਦੇ ਅਨੁਸਾਰ, ਤੁਰਕੀ ਅਧਾਰਤ ਸੰਸਥਾ Teyit.org ਨੇ ਵੀ ਇਸ ਦਾਅਵੇ ਦਾ ਖੰਡਨ ਕੀਤਾ ਹੈ।ਸੰਸਥਾ ਨੇ ਜਾਣਕਾਰੀ ਦਿੱਤੀ ਹੈ ਕਿ ਕੇਕ ਨੂੰ ਨੇੜਿਓਂ ਦੇਖਣ ਤੋਂ ਬਾਅਦ ਪਤਾ ਲੱਗਾ ਹੈ ਕਿ ਕੇਕ ਦੇ ਅਸਲੀ ਰੂਪ ਨਾਲ ਛੇੜਛਾੜ ਕੀਤੀ ਗਈ ਹੈ। Teyit ਨੇ ਵੀਡੀਓ ਦੇ ਮੂਲ ਸਰੋਤ ਵਜੋਂ ਵਿਸ਼ ਪ੍ਰੈਸ ਨਾਮ ਦੇ ਇੱਕ ਯੂਟਿਊਬ ਚੈਨਲ ਦਾ ਨਾਮ ਦਿੱਤਾ ਹੈ। ਸੰਗਠਨ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਤੁਰਕੀ ਨੇ 2019 ਵਿੱਚ ਆਪ੍ਰੇਸ਼ਨ ਪੀਸ ਸਪਰਿੰਗ ਸ਼ੁਰੂ ਕੀਤੀ ਸੀ।ਸ਼ੁਰੂ ਕੀਤਾ, ਜਿਸ ਤੋਂ ਬਾਅਦ ਉੱਤਰੀ ਇਰਾਕ ‘ਚ ਤੁਰਕੀ ਦੇ ਕਈ ਉਤਪਾਦਾਂ ਦੇ ਬਾਈਕਾਟ ਦੇ ਹੁਕਮ ਜਾਰੀ ਹੋ ਗਏ ਸਨ। ਜਿਕਰਯੋਗ ਹੈ ਕਿ ਇਹ ਵੀਡੀਓ ਤੁਰਕੀ ਵਿੱਚ ਬਣੇ ਉਤਪਾਦਾਂ ਦਾ ਬਾਈਕਾਟ ਕਰਨ ਦੀ ਮੁਹਿੰਮ ਦਾ ਹਿੱਸਾ ਹੈ।

ਲੂਪੋ ਕੇਕ ਵਿੱਚ ਲਕਵੇ ਦੀ ਦਵਾਈ ਮਿਲਾਈ ਗਈ ਹੈ

ਤੱਥਾਂ ਦੀ ਜਾਂਚ ਕਰਨ ਵਾਲੀ ਸੰਸਥਾ ਸਨੋਪਸ ਨਾਲ ਗੱਲ ਕਰਦਿਆਂ ਲੂਪੋ ਕੇਕ ਬਣਾਉਣ ਵਾਲੀ ਕੰਪਨੀ ਸੋਲੇਨ ਦੇ ਬੁਲਾਰੇ ਨੇ ਜਾਣਕਾਰੀ ਦਿੱਤੀ ਹੈ ਕਿ ਇਹ ਕੇਕ ਸਿਰਫ਼ ਤੁਰਕੀ ਵਿੱਚ ਹੀ ਵਿਕਦਾ ਹੈ।

Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਇਸ ਤੋਂ ਇਲਾਵਾ, ਸਾਨੂੰ 6 ਨਵੰਬਰ, 2019 ਨੂੰ ਏਰਬਿਲ ਹੈਲਥ ਪ੍ਰੋਟੈਕਸ਼ਨ ਅਫੇਅਰ ਡਾਇਰੈਕਟੋਰੇਟ ਦੁਆਰਾ ਸਾਂਝੀ ਕੀਤੀ ਗਈ ਇੱਕ ਫੇਸਬੁੱਕ ਪੋਸਟ ਵੀ ਮਿਲੀ । ਉਕਤ ਪੋਸਟ ਅਨੁਸਾਰ ਇਸ ਉਤਪਾਦ ਦੀ ਪ੍ਰਯੋਗਸ਼ਾਲਾ ਵਿੱਚ ਜਾਂਚ ਕੀਤੀ ਗਈ ਹੈ, ਜਿਸ ਵਿੱਚ ਇਹ ਖਾਣ ਯੋਗ ਪਾਇਆ ਗਿਆ ਹੈ।

ਜਾਂਚ ਵਿੱਚ, ਇਹ ਸਪੱਸ਼ਟ ਹੋ ਜਾਂਦਾ ਹੈ ਕਿ ਲੂਪੋ ਕੇਕ ਵਿੱਚ ਬੱਚਿਆਂ ਨੂੰ ਅਧਰੰਗ ਕਰਨ ਵਾਲੀ ਦਵਾਈ ਦੇ ਨਾਮ ‘ਤੇ ਸਾਂਝਾ ਕੀਤਾ ਜਾ ਰਿਹਾ ਦਾਅਵਾ ਫਰਜ਼ੀ ਹੈ।

Result: False

Our Sources

Report By Snopes, Dated November 12, 2019
Teyit.org
Official Website Of Solen


ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044


image
ਜੇ ਤੁਸੀਂ ਕਿਸੇ ਦਾਅਵੇ ਦੀ ਸਚਾਈ ਦੀ ਜਾਂਚ ਕਰਵਾਉਣੀ ਹੈ, ਪ੍ਰਤੀਕਿਰਿਆ ਦੇਣੀ ਹੈ ਜਾਂ ਸ਼ਿਕਾਇਤ ਦਰਜ ਕਰਵਾਉਣੀ ਹੈ, ਤਾਂ ਸਾਨੂੰ ਵਟਸਐਪ ਕਰੋ +91-9999499044 ਜਾਂ ਸਾਨੂੰ ਈਮੇਲ ਕਰੋ checkthis@newschecker.in​. ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਅਤੇ ਫਾਰਮ ਭਰ ਸਕਦੇ ਹੋ।
Newchecker footer logo
ifcn
fcp
fcn
fl
About Us

Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check

Contact Us: checkthis@newschecker.in

14,935

Fact checks done

FOLLOW US
imageimageimageimageimageimageimage