Viral
Petrol ਦੀਆਂ ਵੱਧ ਰਹੀਆਂ ਕੀਮਤਾਂ ਤੋਂ ਨਾਰਾਜ਼ ਨੌਜਵਾਨ ਨੇ ਪੰਪ ਨੂੰ ਲਗਾਈ ਅੱਗ?
ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ। ਵਾਇਰਲ ਹੋ ਰਹੀ ਵੀਡੀਓ ਵਿੱਚ ਇੱਕ ਨੌਜਵਾਨ ਮੋਟਰ ਸਾਈਕਲ ਤੇ ਸਵਾਰ ਹੋ ਕੇ ਪੈਟਰੋਲ (Petrol) ਪੰਪ ਤੇ ਅੱਗ ਲਗਾ ਕੇ ਭੱਜ ਜਾਂਦਾ ਹੈ। ਬਾਅਦ ਵਿਚ ਇਕ ਨੌਜਵਾਨ ਅੱਗ ਨੂੰ ਕਿਸੀ ਤਰੀਕੇ ਦੇ ਨਾਲ ਬੁਝਾਉਂਦਾ ਹੈ। ਵੀਡੀਓ ਨੂੰ ਸ਼ੇਅਰ ਕਰਦੇ ਹੋਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੈਟਰੋਲ ਦੀ ਵੱਧ ਰਹੀ ਕੀਮਤਾਂ ਤੋਂ ਨਾਰਾਜ਼ ਅਤੇ ਪਰੇਸ਼ਾਨ ਨੌਜਵਾਨ ਨੇ ਪੰਜਾਬ ਦੇ ਪੈਟਰੋਲ ਪੰਪ ਨੂੰ ਅੱਗ ਲਗਾ ਦਿੱਤੀ।
ਫੇਸਬੁੱਕ ਪੇਜ਼ ਪੰਜਾਬ ਟੂਡੇ ਨੇ ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,”ਪੈਟਰੋਲ ਦੀਆਂ ਵਧੀਆਂ ਕੀਮਤਾਂ ਦਾ ਗੁੱਸਾ ਪੈਟਰੋਲ ਬੰਬ ਨੂੰ ਹੀ ਲਗਾਈ ਅੱਗ।” ਅਸੀਂ ਪਾਇਆ ਕਿ ਇਸ ਵੀਡੀਓ ਨੂੰ ਹੁਣ ਤੱਕ 30 ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ ਅਤੇ 19,000 ਤੋਂ ਵੱਧ ਲੋਕ ਇਸ ਵੀਡੀਓ ਨੂੰ ਸ਼ੇਅਰ ਕਰ ਚੁੱਕੇ ਹਨ।
ਅਸੀਂ ਪਾਇਆ ਕਿ ਸੋਸ਼ਲ ਮੀਡੀਆ ਤੇ ਇਸ ਵੀਡੀਓ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।
ਇਸ ਨਾਲ ਹੀ ਯੂਟਿਊਬ ਤੇ ਵੀ ਕਈ ਲੋਕਲ ਚੈਨਲਾਂ ਦੁਆਰਾ ਵਾਇਰਲ ਵੀਡੀਓ ਸ਼ੇਅਰ ਕੀਤਾ ਜਾ ਰਿਹਾ ਹੈ।
ਇਸ ਦੇ ਨਾਲ ਹੀ ਸਾਡੇ ਅਧਿਕਾਰਿਕ ਵਟਸਐਪ ਨੰਬਰ ਤੇ ਇਕ ਯੂਜ਼ਰ ਨੇ ਇਸ ਦਾਅਵੇ ਨੂੰ ਫੈਕਟ ਚੈੱਕ ਕਰਨ ਦੇ ਲਈ ਭੇਜਿਆ।
Fact Check/Verification
ਦੇਸ਼ ਵਿੱਚ ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਪੈਟਰੋਲ ਅਤੇ ਡੀਜ਼ਲ ਦੇ ਰੇਟ ਵਿਚ ਵਾਧਾ ਹੋ ਰਿਹਾ ਹੈ। ਦੋ ਦਿਨਾਂ ਤੱਕ ਤੇਲ ਦੀਆਂ ਕੀਮਤਾਂ ਸਥਿਰ ਸਨ ਤਾਂ ਤੇਲ ਦੀਆਂ ਕੰਪਨੀਆਂ ਨੇ ਅੱਜ ਈਂਧਨ ਤੇਲ ਤੇ ਦਾਮ ਵਧਾ ਦਿੱਤੇ।
ਇਸ ਦੌਰਾਨ ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੈਟਰੋਲ ਦੀ ਵੱਧ ਰਹੀ ਕੀਮਤਾਂ ਤੋਂ ਨਾਰਾਜ਼ ਨੌਜਵਾਨ ਨੇ ਪੰਜਾਬ ਦੇ ਪੈਟਰੋਲ ਪੰਪ ਨੂੰ ਅੱਗ ਲਗਾ ਦਿੱਤੀ।
Also Read:ਕੀ ਇੰਡੀਅਨ ਆਇਲ ਨੂੰ ਅਡਾਨੀ ਗਰੁੱਪ ਨੇ ਖਰੀਦ ਲਿਆ? ਫਰਜ਼ੀ ਦਾਅਵਾ ਹੋਇਆ ਵਾਇਰਲ
ਪੈਟਰੋਲ ਪੰਪ ਫੂਕ ਕੇ ਫਰਾਰ ਹੋਏ ਨੌਜਵਾਨ ਦੀ ਵੀਡੀਓ ਦੀ ਸੱਚਾਈ ਜਾਣਨ ਦੇ ਲਈ ਅਸੀਂ ਆਪਣੀ ਪੜਤਾਲ ਸ਼ੁਰੂ ਕੀਤੀ। ਅਸੀਂ ਸਭ ਤੋਂ ਪਹਿਲਾਂ Invid ਟੂਲ ਦੀ ਮਦਦ ਦੇ ਨਾਲ ਕੁਝ ਫੀ ਫਰੇਮ ਬਣਾਏ ਅਤੇ ਕੀ ਫਰੇਮ ਨੂੰ ਗੂਗਲ ਰਿਵਰਸ ਇਮੇਜ ਸਰਚ ਕਰਨ ਤੇ ਅਸੀਂ ਪਾਇਆ ਕਿ ਇਸ ਵੀਡੀਓ ਨੂੰ Hamod Saner ਨਮਕ ਈਰਾਨ ਦੇ ਇਕ ਯੂਜ਼ਰ ਨੇ ਇੰਸਟਾਗ੍ਰਾਮ ਤੇ 20 ਜੂਨ ਨੂੰ ਸ਼ੇਅਰ ਕੀਤਾ ਸੀ।

ਕੁਝ ਅਲੱਗ ਅਲੱਗ ਕੀਵਰਡ ਦੀ ਮੱਦਦ ਨਾਲ ਖੋਜਣ ਤੇ ਸਾਨੂੰ 16 ਜੂਨ ਨੂੰ Young Journalist Club ਦੁਆਰਾ ਪ੍ਰਕਾਸ਼ਿਤ ਇੱਕ ਰਿਪੋਰਟ ਮਿਲੀ। ਇਸ ਰਿਪੋਰਟ ਦੇ ਮੁਤਾਬਕ ਇਰਾਨ ਦੇ ਕਰਮਾਨ ਪ੍ਰਾਂਤ ਵਿੱਚ ਸਥਿਤ ਰਫਸੰਜਨ ਵਿਖੇ ਇਕ ਮੋਟਰਸਾਈਕਲ ਸਵਾਰ ਨੌਜਵਾਨ ਅਤੇ ਪੈਟਰੋਲ ਪੰਪ ਸੰਚਾਲਕਾਂ ਦੇ ਚ ਕਹਾਸੁਣੀ ਹੋ ਗਈ ਸੀ ਜਿਸ ਤੋਂ ਬਾਅਦ ਬਾਈਕ ਸਵਾਰ ਨੌਜਵਾਨ ਨੇ ਗੁੱਸੇ ਵਿੱਚ ਆ ਕੇ ਪੈਟਰੋਲ ਪੰਪ ਤੇ ਅੱਗ ਲਗਾ ਦਿੱਤੀ ਅਤੇ ਫਰਾਰ ਹੋ ਗਿਆ।
ਆਪਣੀ ਸੋਚ ਦੇ ਦੌਰਾਨ ਸਾਨੂੰ ਫ਼ਾਰਸੀ ਭਾਸ਼ਾ ਵਿੱਚ Khabaronline ਅਤੇ eghtesadnews ਦੁਆਰਾ ਪ੍ਰਕਾਸ਼ਿਤ ਕੀਤੀ ਗਈ ਕੁਝ ਰਿਪੋਰਟ ਮਿਲਿਆ। ਇਨ੍ਹਾਂ ਦੋਨਾਂ ਰਿਪੋਰਟ ਦੇ ਮੁਤਾਬਕ ਇਰਾਨ ਦੇ ਰਫਸੰਜਨ ਸ਼ਹਿਰ ਵਿਚ ਇਕ ਬਾਈਕ ਸਵਾਰ ਨੌਜਵਾਨ ਅਤੇ ਪੈਟਰੋਲ ਪੰਪ ਸੰਚਾਲਕਾਂ ਦੇ ਵਿੱਚ ਕਹਾਸੁਣੀ ਹੋ ਗਈ ਸੀ ਜਿਸ ਤੋਂ ਬਾਅਦ ਬਾਈਕ ਸਵਾਰ ਨੌਜਵਾਨ ਨੇ ਗੁੱਸੇ ਵਿੱਚ ਆ ਕੇ ਪੈਟਰੋਲ ਪੰਪ ਤੇ ਅੱਗ ਲਗਾ ਦਿੱਤੀ ਅਤੇ ਫਰਾਰ ਹੋ ਗਿਆ। ਪੈਟਰੋਲ ਪੰਪ ਤੇ ਅੱਗ ਲਗਾ ਕੇ ਫ਼ਰਾਰ ਹੋਣ ਵਾਲੇ ਨੌਜਵਾਨ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਸੀ।
ਪੜਤਾਲ ਦੇ ਦੌਰਾਨ ਵਾਇਰਲ ਵੀਡੀਓ ਵਿੱਚ ਪੈਟਰੋਲ ਪੰਪ ਦੀ ਮਸ਼ੀਨ ਤੇ ਇਕ ਲੋਗੋ ਨਜ਼ਰ ਆਇਆ।

ਗੂਗਲ ਮੈਪ ਦੀ ਮਦਦ ਦੇ ਨਾਲ ਅਸੀਂ ਰਫਸੰਜਨੀ ਸ਼ਹਿਰ ਸਥਿਤ ਪੈਟਰੋਲ ਪੰਪ ਨੂੰ ਖੰਗਾਲਣਾ ਸ਼ੁਰੂ ਕੀਤਾ। ਪੜਤਾਲ ਦੇ ਦੌਰਾਨ ਸਾਨੂੰ ਇਕ ਗੈਸ ਸਟੇਸ਼ਨ ਮਿਲਿਆ। ਨੀਚੇ ਤਸਵੀਰ ਵਿੱਚ ਦੇਖਿਆ ਜਾ ਸਕਦਾ ਹੈ ਕਿ ਵਾਇਰਲ ਵੀਡੀਓ ਵਿਚ ਨਜ਼ਰ ਆ ਰਿਹਾ ਲੋਗੋ ਅਤੇ ਬੋਰਡ ਤੇ ਲੱਗਿਆ ਲੋਗੋ ਦਿਖਣ ਵਿਚ ਇਕੋ ਜਿਹੇ ਹਨ।

Conclusion
ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਈਰਾਨ ਦੀ ਵੀਡੀਓ ਨੂੰ ਪੰਜਾਬ ਦਾ ਦੱਸ ਕੇ ਸ਼ੇਅਰ ਕੀਤਾ ਜਾ ਰਿਹਾ ਹੈ ਅਸੀਂ ਆਪਣੀ ਪੜਤਾਲ ਦੇ ਵਿਚ ਪਾਇਆ ਕਿ ਪੈਟਰੋਲ ਪੰਪ ਤੇ ਅੱਗ ਲਗਾ ਕੇ ਫਰਾਰ ਹੋਏ ਨੌਜਵਾਨ ਦੀ ਵਾਇਰਲ ਵੀਡੀਓ ਈਰਾਨ ਦੇ ਰਫਸੰਜਨ ਸ਼ਹਿਰ ਦੀ ਹੈ।
Result: False
Sources
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044