Viral
Weekly Wrap: ਅਤੀਕ ਅਹਿਮਦ ਤੋਂ ਲੈ ਕੇ ਭਾਜਪਾ ਆਗੂ ਬਲਵਿੰਦਰ ਗਿੱਲ ਤਕ, ਪੜ੍ਹੋ ਇਸ ਹਫਤੇ ਦੀਆਂ ਟਾਪ ਫਰਜ਼ੀ ਖਬਰਾਂ
ਇਸ ਹਫਤੇ Newschecker ਨੇ ਸੋਸ਼ਲ ਮੀਡਿਆ ‘ਤੇ ਮੌਜੂਦ ਤਮਾਮ ਕਈ ਫੇਕ ਖਬਰਾਂ ਦਾ ਪਰਦਾਫਾਸ਼ ਕੀਤਾ। ਇਸ ਹਫਤੇ ਅਤੀਕ ਅਹਿਮਦ ਨੂੰ ਲੈ ਸੋਸ਼ਲ ਮੀਡਿਆ ਤੇ ਖੂਬ ਚਰਚਾ ਹੋਈ। ਸੋਸ਼ਲ ਮੀਡੀਆ ‘ਤੇ ਦਾਅਵਾ ਕੀਤਾ ਗਿਆ ਕਿ 2008 ‘ਚ ਡਾ: ਮਨਮੋਹਨ ਸਿੰਘ ਦੀ ਸਰਕਾਰ ਵੱਲੋਂ ਲਿਆਂਦੇ ਗਏ ਭਰੋਸੇ ਦੇ ਮਤੇ ‘ਚ ਅਤੀਕ ਅਹਿਮਦ ਨੇ ਯੂ.ਪੀ.ਏ. ਦੇ ਪੱਖ ‘ਚ ਵੋਟ ਪਾ ਕੇ ਸਰਕਾਰ ਨੂੰ ਬਚਾਇਆ ਸੀ। ਇਸ ਨਾਲ ਹੀ ਕਈ ਹੋਰ ਦਾਅਵੇ WhatsApp ਫਾਰਵਰਡ ਅਤੇ ਸੋਸ਼ਲ ਮੀਡਿਆ ਤੇ ਵਾਇਰਲ ਰਹੇ ਜਿਹਨਾਂ ਨੂੰ ਸ਼ਾਇਦ ਤੁਸੀਂ ਸੱਚ ਮੰਨ ਲਿਆ ਸੀ। ਇਥੇ ਪੜ੍ਹੋ , ਇਸ ਹਫਤੇ ਦੀ ਟਾਪ-5 ਫਰਜ਼ੀ ਖਬਰਾਂ।

ਕੀ 2008 ਵਿੱਚ, ਅਤੀਕ ਅਹਿਮਦ ਨੇ ਯੂ.ਪੀ.ਏ. ਸਰਕਾਰ ਦੁਆਰਾ ਲਿਆਂਦੇ ਭਰੋਸੇ ਦੇ ਪ੍ਰਸਤਾਵ ਦੇ ਹੱਕ ਵਿੱਚ ਵੋਟ ਪਾਈ ਸੀ?
ਸੋਸ਼ਲ ਮੀਡੀਆ ‘ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਤੀਕ ਅਹਿਮਦ ਨੇ ਆਪਣੀ ਵੋਟ ਨਾਲ ਡਾ: ਮਨਮੋਹਨ ਸਿੰਘ ਦੀ ਸਰਕਾਰ ਨੂੰ ਬਚਾਇਆ ਸੀ। ਇਹ ਦਾਅਵਾ ਝੂਠਾ ਹੈ। ਸੰਸਦ ਦੀ ਵੈੱਬਸਾਈਟ ‘ਤੇ ਮੌਜੂਦ ਜਾਣਕਾਰੀ ਅਨੁਸਾਰ ਅਤੀਕ ਅਹਿਮਦ ਨੇ ਉਕਤ ਭਰੋਸੇ ਦੇ ਮਤੇ ‘ਚ ਡਾ: ਮਨਮੋਹਨ ਸਿੰਘ ਦੀ ਸਰਕਾਰ ਵਿਰੁੱਧ ਵੋਟ ਪਾਈ ਸੀ।

ਭਾਜਪਾ ਆਗੂ ਬਲਵਿੰਦਰ ਗਿੱਲ ਸਹੀ ਸਲਾਮਤ ਹਨ, ਮੌਤ ਦੀ ਉੱਡੀ ਅਫਵਾਹ
ਦਾਅਵਾ ਕੀਤਾ ਜਾ ਰਿਹਾ ਹੈ ਕਿ ਪੰਜਾਬ ਬੀਜੇਪੀ ਐਸਸੀ ਮੋਰਚਾ ਦੇ ਜਨਰਲ ਸਕੱਤਰ ਬਲਵਿੰਦਰ ਗਿੱਲ ਦਾ ਕਤਲ ਹੋ ਗਿਆ। ਭਾਜਪਾ ਆਗੂ ਬਲਵਿੰਦਰ ਗਿੱਲ ਸਹੀ ਸਲਾਮਤ ਹਨ। ਉਨ੍ਹਾਂ ਦੀ ਮੌਤ ਨੂੰ ਲੈ ਕੇ ਵਾਇਰਲ ਹੋ ਰਿਹਾ ਦਾਅਵਾ ਬਿਲਕੁਲ ਫਰਜ਼ੀ ਅਤੇ ਮਹਿਜ ਅਫਵਾਹ ਹੈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਅਮ੍ਰਿਤਪਾਲ ਸਿੰਘ ਦੀ ਪੁਰਾਣੀ ਵੀਡੀਓ ਨੂੰ ਹਾਲੀਆ ਦੱਸਕੇ ਕੀਤਾ ਵਾਇਰਲ
ਦਾਅਵਾ ਕੀਤਾ ਜਾ ਰਿਹਾ ਹੈ ਕਿ ਵੈਸਾਖੀ ਵਾਲੇ ਦਿਨ ਅਮ੍ਰਿਤਪਾਲ ਸਿੰਘ ਲਾਈਵ ਹੋਏ। ਇਹ ਸੱਚ ਨਹੀਂ ਹੈ। ਅਮ੍ਰਿਤਪਾਲ ਸਿੰਘ ਦੀ ਵਾਇਰਲ ਹੋ ਰਹੀ ਵੀਡੀਓ ਹਾਲੀਆ ਨਹੀਂ ਸਗੋਂ ਪੁਰਾਣੀ ਹੈ। ਅਮ੍ਰਿਤਪਾਲ ਸਿੰਘ ਦੀ ਆਖਰੀ ਵੀਡੀਓ 29 ਮਾਰਚ ਨੂੰ ਆਈ ਸੀ।

2007 ‘ਚ ਅਸਮ ਵਿਖੇ ਆਦਿਵਾਸੀ ਔਰਤ ਨਾਲ ਕੁੱਟਮਾਰ ਦੀਆਂ ਤਸਵੀਰਾਂ ਨੂੰ ਕੀਤਾ ਵਾਇਰਲ
ਤਸਵੀਰਾਂ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਉੱਤਰਾਖੰਡ ਦੇ ਹਨਡੋਲ ਮੰਦਿਰ ਵਿਖੇ ਪੁਜਾਰੀ ਨੇ ਦਲਿਤ ਕੁੜੀ ਨੂੰ ਮੰਦਰ ‘ਚ ਜਾਣ ਤੇ ਕੁੱਟਿਆ। ਵਾਇਰਲ ਤਸਵੀਰਾਂ 2007 ਦੀਆਂ ਹਨ ਜਦੋਂ ਗੁਵਾਹਾਟੀ ਵਿੱਚ ਆਦਿਵਾਸੀ ਅਨੁਸੂਚਿਤ ਜਾਤੀ ਦੇ ਦਰਜੇ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੀ ਕੁੜੀ ਦੇ ਕੱਪੜੇ ਫਾੜ ਦਿੱਤੇ ਗਏ ਸਨ।
ਕਿਸੀ ਸ਼ੱਕੀ ਖ਼ਬਰ ਦੀ ੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ