Fact Check
ਦਾਮੋਹ ਤੋਂ ਆਪ ਉਮੀਦਵਾਰ ਚਾਹਤ ਪਾਂਡੇ ਨੂੰ ਪਈਆਂ ਸਿਰਫ 89 ਵੋਟਾਂ?
Claim
ਮੱਧ ਪ੍ਰਦੇਸ਼ 2023 ਚੋਣਾਂ ਵਿਚ ਭਾਜਪਾ ਨੇ ਜਿੱਤ ਹਾਸਿਲ ਕਰਦਿਆਂ 163 ਸੀਟਾਂ ਤੇ ਕਬਜ਼ਾ ਕੀਤਾ ਉਥੇ ਹੀ ਕਾਂਗਰਸ ਨੇ 66 ਸੀਟਾਂ ਤੇ ਜਿੱਤ ਪ੍ਰਾਪਤ ਕੀਤੀ। ਆਮ ਆਦਮੀ ਪਾਰਟੀ ਮੱਧ ਪ੍ਰਦੇਸ਼ ਵਿੱਚ ਆਪਣਾ ਖਾਤਾ ਵੀ ਨਹੀਂ ਖੋਲ ਸਕੀ।
ਇਸ ਵਿਚਾਲੇ ਸੋਸ਼ਲ ਮੀਡਿਆ ਤੇ ਆਮ ਆਦਮੀ ਪਾਰਟੀ ਦੀ ਆਗੂ ਚਾਹਤ ਪਾਂਡੇ ਦੀ ਹਾਰ ਨੂੰ ਲੈ ਕੇ ਇੱਕ ਦਾਅਵਾ ਵਾਇਰਲ ਹੋ ਰਿਹਾ ਹੈ। ਦਾਅਵੇ ਦੇ ਮੁਤਾਬਕ ਦਾਮੋਹ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਟੀਵੀ ਕਲਾਕਾਰ ਚਾਹਤ ਪਾਂਡੇ ਨੂੰ ਸਿਰਫ 89 ਵੋਟਾਂ ਪਈਆਂ ਜਦਕਿ ਚਾਹਤ ਦੇ ਇੰਸਟਾਗ੍ਰਾਮ ਅਕਾਊਂਟ ਫਾਲੋਅਰਸ 12 ਲੱਖ ਤੋਂ ਵੱਧ ਹਨ।
ਫੇਸਬੁੱਕ ਯੂਜ਼ਰ “Kuldeep Singh” ਨੇ ਚਾਹਤ ਪਾਂਡੇ ਦੀ ਤਸਵੀਰ ਨੂੰ ਸ਼ੇਅਰ ਕਰਦਿਆਂ ਲਿਖਿਆ, “ਨਾਮ :- ਚਾਹਤ ਪਾਂਡੇ (ਮਸ਼ਹੂਰ ਟੀ ਵੀ ਕਲਾਕਾਰ ) ਝਾੜੂ ਦੀ ਦਮੋਹ (MP) ਤੋਂ ਕੇਂਡੀਡੇਟ। ਚਾਹਤ ਪਾਂਡੇ ਦੇ Insta ਤੇ 12 ਲੱਖ (1.2 million) ਫਾਲੋਅਰ, ਵੋਟਾਂ ਪਈਆਂ ਕੁੱਲ 89”

ਸਾਡੇ ਅਧਿਕਾਰਿਕ ਵਟਸਐਪ ਨੰਬਰ ਤੇ ਇਕ ਯੂਜ਼ਰ ਨੇ ਵਾਇਰਲ ਹੋ ਰਹੇ ਦਾਅਵੇ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।
Fact Check/Verification
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਲੈਕਸ਼ਨ ਕਮਿਸ਼ਨ ਦੀ ਰਿਜ਼ਲਟ ਵੈਬਸਾਈਟ ਨੂੰ ਖੰਗਾਲਿਆ। ਇਲੈਕਸ਼ਨ ਕਮਿਸ਼ਨ ‘ਤੇ ਮੌਜੂਦ ਜਾਣਕਾਰੀ ਅਨੁਸਾਰ ਚਾਹਤ ਪਾਂਡੇ ਨੂੰ ਕੁੱਲ 2292 ਵੋਟਾਂ ਪਈਆਂ ਹਨ।

ਚਾਹਤ ਪਾਂਡੇ ਦੀ ਹਾਰ ਅਤੇ ਵੋਟਾਂ ਦੀ ਗਿਣਤੀ ਨੂੰ ਲੈ ਕੇ ਆਜ ਤਕ ਨੇ ਵੀ ਖਬਰ ਪ੍ਰਕਾਸ਼ਿਤ ਕੀਤੀ ਸੀ ਦੀ ਖਬਰ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
Conclusion
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਦਾਅਵਾ ਗੁੰਮਰਾਹਕੁਨ ਹੈ। ਚਾਹਤ ਪਾਂਡੇ ਨੂੰ 89 ਵੋਟਾਂ ਨਹੀਂ ਸਗੋ 2292 ਵੋਟਾਂ ਪਈਆਂ ਹਨ।
Result: Partly False
Our Sources
Media Report published by Aaj Tak, Dated December 4,2023
ECI Website
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।