Fact Check
ਕੀ ਵੀਡੀਓ ‘ਚ ਅਕਾਲੀ ਲੀਡਰ ਬਿਕਰਮਜੀਤ ਸਿੰਘ ਮਜੀਠੀਆ ਆਪਣੀ ਦਾੜ੍ਹੀ ਸੈਟ ਕਰਾ ਰਹੇ ਹਨ?
Claim
ਅਕਾਲੀ ਦਲ ਲੀਡਰ ਬਿਕਰਮਜੀਤ ਸਿੰਘ ਮਜੀਠੀਆ ਆਪਣੀ ਦਾੜ੍ਹੀ ਸੈਟ ਕਰਾ ਰਹੇ ਹਨ
Fact
ਵਾਇਰਲ ਹੋ ਰਹੀ ਵੀਡੀਓ ਬਿਕਰਮਜੀਤ ਸਿੰਘ ਮਜੀਠੀਆ ਦੀ ਨਹੀਂ ਹੈ। ਸੈਲੂਨ ਦੇ ਮਾਲਿਕ ਸਮੀਰ ਨੇ ਸਪਸ਼ਟੀਕਰਨ ਦਿੰਦਿਆਂ ਦੱਸਿਆ ਕਿ ਇਹ ਵੀਡੀਓ ਉਹਨਾਂ ਦੇ ਸੈਲੂਨ ਤੇ ਆਏ ਕਿਸੀ ਹੋਰ ਗਾਹਕ ਦੀ ਹੈ।
ਸੋਸ਼ਲ ਮੀਡਿਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਇਕ ਵਿਅਕਤੀ ਨੂੰ ਆਪਣੀ ਦਾੜ੍ਹੀ ਸੈਟ ਕਰਵਾਉਂਦੇ ਦੇਖਿਆ ਜਾ ਸਕਦਾ ਹੈ। ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵਿਅਕਤੀ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਬਿਕਰਮਜੀਤ ਸਿੰਘ ਮਜੀਠੀਆ ਹਨ।
ਫੇਸਬੁੱਕ ਪੇਜ ‘ਧੂਤਿਆ ਦੀ ਸਰਵਿਸ ਪੇਜ 2’ ਨੇ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,”ਪੰਥਕ ਪਾਰਟੀ ਵਾਲਾ ਮਾਝੇ ਦਾ ਜਰਨੈਲ”

Fact Check / Verification
ਅਸੀਂ ਵਾਇਰਲ ਹੋ ਰਹੀ ਵੀਡੀਓ ਦੀ ਸੱਚਾਈ ਜਾਣਨ ਲਈ ਵੀਡੀਓ ਨੂੰ ਧਿਆਨ ਦੇ ਨਾਲ ਦੇਖਿਆ ਅਤੇ ਵੀਡੀਓ ਦੇ ਇੱਕ ਕੀ ਫਰੇਮ ਨੂੰ ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਦੇ ਨਾਲ ਖੰਗਾਲਿਆ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਸਾਨੂੰ ਹੁਬੂਹੁ ਵੀਡੀਓ ਇੰਸਟਾਗ੍ਰਾਮ ਪੇਜ ‘nice_professional_salon’ ਦੁਆਰਾ ਫਰਵਰੀ 21, 2024 ਨੂੰ ਅਪਲੋਡ ਮਿਲੀ। ਅਸੀਂ ਇਸ ਸੈਲੂਨ ਦੇ ਮਾਲਿਕ ਸਮੀਰ ਨੂੰ ਸੰਪਰਕ ਕੀਤਾ। ਨਿਊਜ਼ਚੈਕਰ ਨਾਲ ਗੱਲ ਕਰਦਿਆਂ ਸਮੀਰ ਨੇ ਦੱਸਿਆ ਕਿ ਇਹ ਵਿਅਕਤੀ ਬਿਕਰਮਜੀਤ ਸਿੰਘ ਮਜੀਠੀਆ ਨਹੀਂ ਹਨ। ਸਮੀਰ ਨੇ ਕਿਹਾ ਕਿ ਇਸ ਵਿਅਕਤੀ ਦੀ ਸ਼ਕਲ ਬਿਕਰਮਜੀਤ ਸਿੰਘ ਮਜੀਠੀਆ ਨਾਲ ਮਿਲਦੀ ਹੈ ਪਰ ਇਹ ਵਿਅਕਤੀ ਅਕਾਲੀ ਲੀਡਰ ਮਜੀਠੀਆ ਨਹੀਂ ਹਨ।
ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਸਾਨੂੰ ਇਸ ਵਿਅਕਤੀ ਦੀ ਇੱਕ ਹੋਰ ਵੀਡੀਓ ਮਿਲੀ। ਇਸ ਵੀਡੀਓ ਵਿੱਚ ਦਾੜ੍ਹੀ ਸੈਟ ਕਰ ਰਹੇ ਵਿਅਕਤੀ ਦੀ ਸ਼ਕਲ ਸਾਫ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਅਸੀਂ ਪਾਇਆ ਕਿ ਸੈਲੂਨ ਦੇ ਮਾਲਿਕ ਸਮੀਰ ਨੇ ਇੰਸਟਾਗ੍ਰਾਮ ਤੇ ਸਟੋਰੀ ਪਾ ਸਪਸ਼ਟੀਕਰਨ ਵੀ ਦਿੱਤਾ ਅਤੇ ਕਿਹਾ ਕਿ ਵੀਡੀਓ ਵਿੱਚ ਬਿਕਰਮਜੀਤ ਸਿੰਘ ਮਜੀਠੀਆ ਨਹੀਂ ਹਨ ਸਗੋਂ ਕੋਈ ਹੋਰ ਗਾਹਕ ਸੀ ਜੋ ਉਹਨਾਂ ਦੇ ਸੈਲੂਨ ਤੇ ਆਏ ਸਨ।

ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦੇ ਆਈਟੀ ਵਿੰਗ ਦੇ ਪ੍ਰਧਾਨ ਨੱਛਤਰ ਸਿੰਘ ਨੇ ਵੀ ਇਸ ਵਿਅਕਤੀ ਦੀ ਵੀਡੀਓ ਨੂੰ ਸ਼ੇਅਰ ਕੀਤਾ ਅਤੇ ਸਪਸ਼ਟੀਕਰਨ ਦਿੱਤਾ ਕਿ ਵਾਇਰਲ ਵੀਡੀਓ ਬਿਕਰਮਜੀਤ ਸਿੰਘ ਮਜੀਠੀਆ ਦੀ ਨਹੀਂ ਹੈ।
Conclusion
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਹੋ ਰਹੀ ਵੀਡੀਓ ਬਿਕਰਮਜੀਤ ਸਿੰਘ ਮਜੀਠੀਆ ਦੀ ਨਹੀਂ ਹੈ। ਸੈਲੂਨ ਦੇ ਮਾਲਿਕ ਸਮੀਰ ਨੇ ਸਪਸ਼ਟੀਕਰਨ ਦਿੰਦਿਆਂ ਦੱਸਿਆ ਕਿ ਇਹ ਵੀਡੀਓ ਉਹਨਾਂ ਦੇ ਸੈਲੂਨ ਤੇ ਆਏ ਕਿਸੀ ਹੋਰ ਗਾਹਕ ਦੀ ਹੈ।
Result: False
Our Sources
Instagram video by Nice Professional Salon, Dated February 21, 2024
Instagram video by Nice Professional Salon, Dated February 14, 2024
Telephonic conversation with Samir, Owner of Nice Professional Salon
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ। ਨਿਊਜ਼ਚੈਕਰ ਦੇ ਵਟਸਐਪ ਚੈਨਲ ਨੂੰ ਇਸ ਲਿੰਕ ਤੇ ਕਲਿਕ ਕਰਕੇ ਫੋਲੋ ਕਰੋ।