Fact Check
ਪ੍ਰਾਈਮ ਏਸ਼ੀਆ ਦੇ ਨਿਊਜ਼ ਬੁਲੇਟਿਨ ਦੀ ਵਾਇਰਲ ਹੋ ਰਹੀ ਇਹ ਵੀਡੀਓ ਪੁਰਾਣੀ ਹੈ
Claim
4 ਜੂਨ 2024 ਨੂੰ ਪੰਜਾਬ ਸਮੇਤ ਦੇਸ਼ ਭਰ ਦੇ ਲੋਕ ਸਭਾ ਚੋਣਾਂ ਦੇ ਨਤੀਜੇ ਐਲਾਨੇ ਗਏ। ਪੰਜਾਬ ‘ਚ ਮੌਜੂਦਾ ਆਪ ਸਰਕਾਰ ਨੇ 13 ਵਿਚੋਂ ਜਿੱਥੇ 3 ਸੀਟਾਂ ਜਿੱਤੀਆਂ ਓਥੇ ਹੀ ਕਾਂਗਰਸ ਨੇ 7, ਅਕਾਲੀ ਦਲ ਨੇ 1 ਤੇ ਆਜ਼ਾਦ ਉਮੀਦਵਾਰ ਵੱਜੋਂ ਖਡੂਰ ਸਾਹਿਬ ਤੋਂ ਅਮ੍ਰਿਤਪਾਲ ਸਿੰਘ ਤੇ ਫਰੀਦਕੋਟ ਤੋਂ ਸਰਬਜੀਤ ਸਿੰਘ ਖਾਲਸਾ ਨੇ ਜਿੱਤ ਹਾਸਲ ਕੀਤੀ।
ਹੁਣ ਸੋਸ਼ਲ ਮੀਡੀਆ ‘ਤੇ ਇੱਕ ਨਤੀਜਿਆਂ ਦਾ ਨਿਊਜ਼ ਬੁਲੇਟਿਨ ਵਾਇਰਲ ਕੀਤਾ ਜਾ ਰਿਹਾ ਹੈ। ਇਸ ਵੀਡੀਓ ਵਿਚ ਨਿਊਜ਼ ਐਂਕਰ ਨੂੰ ਬੋਲਦੇ ਹੋਏ ਸੁਣਿਆ ਜਾ ਸਕਦਾ ਹੈ ਕਿ ਅਕਾਲੀ ਦਲ ਸੁੰਘੜ ਗਿਆ ਹੈ। ਇਸ ਵੀਡੀਓ ਨੂੰ ਹਾਲੀਆ ਦੱਸਕੇ ਵਾਇਰਲ ਕਰਦਿਆਂ ਅਕਾਲੀ ਦਲ ‘ਤੇ ਨਿਸ਼ਾਨੇ ਸਾਧੇ ਜਾ ਰਹੇ ਹਨ।
ਫੇਸਬੁੱਕ ਪੇਜ “ਆਪ ਸਰਦੂਲਗੜ੍ਹ” ਨੇ ਵੀਡੀਓ ਸਾਂਝਾ ਕਰਦਿਆਂ ਲਿਖਿਆ, “ਅਕਾਲੀ ਦਲ ਸੁੰਘੜ ਗਿਆ ਹੈ।

Fact Check/Verification
ਅਸੀਂ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਵੀਡੀਓ ਦੀ ਜਾਂਚ ਸ਼ੁਰੂ ਕੀਤੀ। ਅਸੀਂ ਪਾਇਆ ਕਿ ਵੀਡੀਓ ਦੇ ਵਿਚ ਆਮ ਆਦਮੀ ਪਾਰਟੀ ਦੇ ਨੀਚੇ 90 ਸੀਟਾਂ ਲਿਖਿਆ ਹੋਇਆ ਹੈ ਅਤੇ ਇਹ ਵੀ ਲਿਖਿਆ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਦਿੱਤਾ ਗਿਆ ਇਸਤੀਫ਼ਾ। ਅਸੀਂ ਪਾਇਆ ਕਿ ਇਹ ਬੁਲੇਟਿਨ ਮੀਡਿਆ ਅਦਾਰਾ ਪ੍ਰਾਈਮ ਏਸ਼ੀਆ ਦਾ ਹੈ ਅਤੇ ਇਸ ਵਿੱਚ ਐਂਕਰ ਪਰਮਵੀਰ ਬਾਠ ਹਨ।
ਅਸੀਂ ਫੇਸਬੁੱਕ ਤੇ ਕੁਝ ਕੀ ਵਰਡ ਦੀ ਮਦਦ ਦੇ ਨਾਲ ਸਰਚ ਕੀਤਾ। ਸਾਨੂੰ ਇਹ ਵੀਡੀਓ ਫੇਸਬੁੱਕ ਯੂਜ਼ਰ ਸੋਫਟੀ ਗਿੱਲ ਦੁਆਰਾ ਮਾਰਚ 12, 2022 ਨੂੰ ਅਪਲੋਡ ਮਿਲੀ।
ਇਸੇ ਤਰ੍ਹਾਂ ਇਹ ਵੀਡੀਓ ਸਾਨੂੰ ਕਈ ਹੋਰ ਫੇਸਬੁੱਕ ਯੂਜ਼ਰ ਦੁਆਰਾ ਵੀ ਸਾਲ 2022 ਦੇ ਵਿੱਚ ਅਪਲੋਡ ਮਿਲਿਆ। ਵੀਡੀਓ ਦੀ ਪੁਸ਼ਟੀ ਦੇ ਲਈ ਅਸੀਂ ਐਂਕਰ ਪਰਮਵੀਰ ਸਿੰਘ ਬਾਠ ਨੂੰ ਸੰਪਰਕ ਕੀਤਾ ਹੈ। ਜਵਾਬ ਮਿਲਣ ਤੇ ਅਸੀਂ ਆਪਣੇ ਆਰਟੀਕਲ ਨੂੰ ਅਪਡੇਟ ਕਰਾਂਗੇ।
ਸਾਡੀ ਜਾਂਚ ਤੋਂ ਸਪਸ਼ਟ ਹੈ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਪੁਰਾਣਾ ਹੈ। ਇਹ ਵੀਡੀਓ ਪੰਜਾਬ ਵਿਧਾਨ ਸਭਾ ਚੋਣਾਂ 2022 ਦੇ ਨਤੀਜ਼ਿਆਂ ਦਾ ਹੈ।
Result: Missing Context
Our Sources
Facebook video by Softy Gill, Dated March 12, 2022
Facebook video by Rangle Punjabi, Dated March 12, 2022
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044