Fact Check
ਕੀ Delhi Airport ਤੇ ਪਾਣੀ ਕਾਰਨ ਯਾਤਰੀਆਂ ਨੇ ਜਹਾਜ਼ ਨੂੰ ਲਗਾਇਆ ਧੱਕਾ?
ਸੋਸ਼ਲ ਮੀਡੀਆ ਤੇ ਇਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਵਿੱਚ ਕੁਝ ਵਿਅਕਤੀਆਂ ਨੂੰ ਜਹਾਜ਼ ਨੂੰ ਧੱਕੇ ਮਾਰਦਿਆਂ ਦੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਦਿੱਲੀ ਏਅਰਪੋਰਟ (Delhi Airport) ਦੀ ਹੈ।

ਅਸੀਂ ਪਾਇਆ ਕਿ ਸੋਸ਼ਲ ਮੀਡੀਆ ਤੇ ਵੱਖ ਵੱਖ ਪਲੇਟਫਾਰਮਾਂ ਤੇ ਇਸ ਤਸਵੀਰ ਨੂੰ ਦਿੱਲੀ ਏਅਰਪੋਰਟ ਦਾ ਦੱਸਦਿਆਂ ਸ਼ੇਅਰ ਕੀਤਾ ਜਾ ਰਿਹਾ ਹੈ

ਇਸ ਦੇ ਨਾਲ ਹੀ ਸਾਡੇ ਅਧਿਕਾਰਿਕ ਵਟਸਐਪ ਨੰਬਰ ਤੇ ਇਕ ਯੂਜ਼ਰ ਨੇ ਵਾਇਰਲ ਹੋ ਰਹੇ ਦਾਅਵੇ ਨੂੰ ਫੈਕਟ ਚੈੱਕ ਕਰਨ ਦੇ ਲਈ ਭੇਜਿਆ।
Fact Check/Verification
ਰਾਜਧਾਨੀ ਖੇਤਰ ਐੱਨਸੀਆਰ ਚ ਸ਼ੁੱਕਰਵਾਰ ਦੇਰ ਰਾਤ ਹੋਈ ਬਾਰਿਸ਼ ਨੇ ਕਈ ਸਾਲਾਂ ਦਾ ਰਿਕਾਰਡ ਤੋੜ ਦਿੱਤਾ। ਪਾਣੀ ਜਮ੍ਹਾ ਹੋਣ ਦੇ ਨਾਲ ਆਵਾਜਾਈ ਜਿੱਥੇ ਪ੍ਰਭਾਵਿਤ ਹੋਈ ਉੱਥੇ ਹੀ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਦੇ ਟਰਮੀਨਲ 3 ਦੇ ਟੈਕਸੀ ਸਟੈਂਡ ਤੋਂ ਲੈਕੇ ਆਗਮਨ ਦੁਆਰ ਤੱਕ ਪਾਣੀ ਭਰ ਗਿਆ।
ਇਸ ਦੋਰਾਨ ਸੋਸ਼ਲ ਮੀਡੀਆ ਤੇ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਚ ਕੁਝ ਵਿਅਕਤੀਆਂ ਨੂੰ ਜਹਾਜ਼ ਨੂੰ ਧੱਕਾ ਮਾਰਦਿਆਂ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਦਿੱਲੀ ਏਅਰਪੋਰਟ ਦੀ ਹੈ।
Also read:ਕਿਸਾਨ ਆਰਡੀਨੈਂਸ ਬਿੱਲ ਪਾਸ ਹੋਣ ਤੋਂ ਬਾਅਦ ਮੋਗੇ ਵਿਖੇ ਲਗਾਇਆ ਗਿਆ ਇਹ ਬੋਰਡ?
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਦੀ ਜਾਂਚ ਸ਼ੁਰੂ ਕੀਤੀ। ਜਾਂਚ ਦੇ ਪਹਿਲੇ ਪੜਾਅ ਦੇ ਵਿੱਚ ਅਸੀਂ ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਨਾਲ ਵਾਇਰਲ ਫ਼ੋਟੋ ਨੂੰ ਖੰਗਾਲਿਆ।
ਸਰਚ ਦੇ ਦੌਰਾਨ ਸਾਨੂੰ ਵਾਇਰਲ ਹੋ ਰਹੀ ਤਸਵੀਰ ਇਕ ਮੀਡੀਆ ਸੰਸਥਾਨ ਦੁਆਰਾ ਅਗਸਤ 14,2007 ਨੂੰ ਪ੍ਰਕਾਸ਼ਿਤ ਮਿਲੀ। ਮੀਡੀਆ ਰਿਪੋਰਟ ਦੇ ਮੁਤਾਬਕ ਵਾਇਰਲ ਤਸਵੀਰ ਚਾਈਨਾ ਦੇ ਸ਼ੈਨਡੌਂਗ ਦੇ ਯਨਤਾਈ ਏਅਰਪੋਰਟ ਵਿੱਚ ਖਿੱਚੀ ਗਈ ਸੀ। ਤਸਵੀਰਾਂ ਵਿੱਚ ਏਅਰਪੋਰਟ ਦੇ ਕਰਮਚਾਰੀ Shandong Bombardier CRJ 200 ਨੂੰ ਖਿੱਚਦੇ ਨਜ਼ਰ ਆ ਰਹੇ ਹਨ।

ਸਰਚ ਦੇ ਦੌਰਾਨ ਸਾਨੂੰ ਇਕ ਹੋਰ ਚੀਨੀ ਮੀਡੀਆ ਰਿਪੋਰਟ ਮਿਲੀ ਜਿਸ ਦੇ ਮੁਤਾਬਕ ਸਾਲ 2007 ‘ਚ ਭਾਰੀ ਹੜ੍ਹ ਦੇ ਕਾਰਨ ਕਈ ਫਲਾਈਟਾਂ ਨੂੰ ਲੇਟ ਜਾਂ ਰੱਦ ਕਰਨਾ ਪਿਆ।
Delhi Airport ਦੀ ਨਹੀਂ ਹੈ ਵਾਇਰਲ ਤਸਵੀਰ
ਆਪਣੀ ਸਰਚ ਦੌਰਾਨ ਸਾਨੂੰ ਕਈ ਹੋਰ ਮੀਡੀਆ ਸੰਸਥਾਵਾਂ ਦੁਆਰਾ ਵਾਇਰਲ ਹੋ ਰਹੀ ਤਸਵੀਰ ਪ੍ਰਕਾਸ਼ਿਤ ਮਿਲੀ। ਇਨ੍ਹਾਂ ਰਿਪੋਰਟਾਂ ਦੇ ਮੁਤਾਬਿਕ ਵੀ ਵਾਇਰਲ ਹੋ ਰਹੀ ਤਸਵੀਰ ਚਾਈਨਾ ਦੇ ਸ਼ੈਨਡੌਂਗ ਦੇ ਯਨਤਾਈ ਏਅਰਪੋਰਟ ਵਿੱਚ ਸਾਲ 2007 ‘ਚ ਖਿੱਚੀ ਗਈ ਸੀ।

ਆਪਣੀ ਸਰਚ ਦੇ ਦੌਰਾਨ ਸਾਨੂੰ ਦਿੱਲੀ ਹੋਈ ਭਾਰੀ ਬਾਰਿਸ਼ ਤੋਂ ਬਾਅਦ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਤੇ ਭਾਰੀ ਪਾਣੀ ਦੇ ਜਮ੍ਹਾਂ ਹੋਣ ਦੀਆਂ ਕਈ ਵੀਡੀਓ ਮਿਲੀਆਂ।
Conclusion
ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਸਾਲ 2007 ‘ਚ ਚਾਈਨਾ ਦੇ ਸ਼ੈਨਡੌਂਗ ਦੇ ਯਨਤਾਈ ਏਅਰਪੋਰਟ ਵਿੱਚ ਖਿੱਚੀ ਗਈ ਸੀ ਜਿੱਥੇ ਭਾਰੀ ਹੜ ਤੋਂ ਬਾਅਦ ਏਅਰਪੋਰਟ ਦਾ ਸਟਾਫ ਸ਼ੈਨਡੌਂਗ ਏਅਰਲਾਈਨ ਨੂੰ ਖਿੱਚ ਰਿਹਾ ਸੀ।
Result: Misleading
Sources
https://www.recordchina.co.jp/b10483-s0-c30-d0000.html
http://news.sina.com.cn/c/p/2007-08-13/022513648128.shtml
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ