Fact Check
ਕੀ Delhi ਵਿੱਚ ਮਰੀਜ਼ਾਂ ਦਾ ਇਲਾਜ਼ ਫੁੱਟਪਾਥ ਤੇ ਹੋ ਰਿਹਾ ਹੈ?
ਸੋਸ਼ਲ ਮੀਡੀਆ ਤੇ ਇਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਵਿਚ ਮਰੀਜ਼ਾਂ ਨੂੰ ਫੁੱਟਪਾਥ ਤੇ ਆਪਣਾ ਇਲਾਜ ਕਰਵਾਉਂਦਿਆਂ ਦੇਖਿਆ ਜਾ ਸਕਦਾ ਹੈ। ਵਾਇਰਲ ਹੋ ਰਹੀ ਤਸਵੀਰ ਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਦਿੱਲੀ (Delhi) ਦੀ ਹੈ।
ਸੋਸ਼ਲ ਮੀਡੀਆ ਤੇ ਵਾਇਰਲ ਤਸਵੀਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਦਿੱਲੀ ਸਰਕਾਰ ਦੁਆਰਾ ਪ੍ਰਦਾਨ ਕੀਤੀ ਜਾ ਰਹੀਆਂ ਸਿਹਤ ਸਹੂਲਤਾਂ ਤੇ ਤੰਜ ਕੱਸਦਿਆਂ ਸ਼ੇਅਰ ਕੀਤਾ ਜਾ ਰਿਹਾ ਹੈ।

ਪੰਜਾਬ ਬੀਜੇਪੀ ਤੇ ਨਾਲ ਸਬੰਧਿਤ ਪੇਜ ਸੋਸ਼ਲ ਮੀਡੀਆ ਆਈਟੀ ਸੈਲ ਗੁਰਦਾਸਪੁਰ ਨੇ ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਲਿਖਿਆ,’ਪੰਜਾਬ ਵਿੱਚ ਆ ਕੇ ਸਿਹਤ ਸਹੂਲਤਾਂ ਦੀਆਂ ਗ੍ਰੰਥੀਆਂ ਦੇਣ ਵਾਲੀ ਕੇਜਰੀਵਾਲ ਦੀ ਦਿੱਲੀ ਦੇ ਹਾਲਾਤ ਦੇਖ ਲਵੋ ਡੇਂਗੂ ਦੇ ਨਾਲ ਪੀਡ਼ਤ ਮਰੀਜ਼ਾਂ ਲਈ ਹਸਪਤਾਲ ਵਿਚ ਜਗ੍ਹਾ ਨਹੀਂ ਅਤੇ ਅਨੇਕਾਂ ਫੁੱਟਪਾਥਾਂ ਤੇ ਇਹ ਮਰੀਜ਼ ਗੁਲੂਕੋਜ਼ ਦੀਆਂ ਬੋਤਲਾਂ ਟੰਗੀ ਬੈਠੇ ਹਨ।’

Crowd tangle ਦੀ ਰਿਪੋਰਟ ਦੇ ਮੁਤਾਬਕ ਤੋਂ ਵੱਧ ਲੋਕ ਇਸ ਤਸਵੀਰ ਦੇ ਬਾਰੇ ਵਿਚ ਚਰਚਾ ਕਰ ਰਹੇ ਹਨ।

ਸਾਡੇ ਅਧਿਕਾਰਿਕ ਵਟਸਐਪ ਨੰਬਰ ਤੇ ਇਕ ਯੂਜ਼ਰ ਨੇ ਵਾਇਰਲ ਹੋ ਰਹੀ ਤਸਵੀਰ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।
Fact Check/Verification
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਦੀ ਜਾਂਚ ਦੇ ਲਈ ਸਭ ਤੋਂ ਪਹਿਲਾਂ ਗੂਗਲ ਰਿਵਰਸ ਇਮੇਜ ਸਰਚ ਦੀ ਮੱਦਦ ਦੇ ਨਾਲ ਤਸਵੀਰ ਨੂੰ ਖੰਗਾਲਿਆ।
ਸਰਚ ਦੇ ਦੌਰਾਨ ਸਾਨੂੰ ਵਾਇਰਲ ਹੋਈ ਤਸਵੀਰ ਈਟੀਵੀ ਭਾਰਤ ਦੁਆਰਾ ਪ੍ਰਕਾਸ਼ਿਤ ਆਰਟੀਕਲਾਂ ਦੇ ਵਿਚ ਮਿਲੀ। ਈਟੀਵੀ ਭਾਰਤ ਦੁਆਰਾ ਪ੍ਰਕਾਸ਼ਿਤ ਆਰਟੀਕਲ ਦੇ ਮੁਤਾਬਕ ਇਹ ਤਸਵੀਰ ਉੱਤਰ ਪ੍ਰਦੇਸ਼ ਦੀ ਫਿਰੋਜ਼ਾਬਾਦੀ ਜਿੱਥੇ ਇਕ ਡਾਕਟਰ ਹਾਈਵੇਅ ਦੀ ਸਰਵਿਸ ਲੇਨ ਤੇ ਮਰੀਜ਼ਾਂ ਨੂੰ ਲਿਤਾ ਕੇ ਇਲਾਜ ਕਰਦਾ ਦਿਖਾਈ ਦੇ ਰਿਹਾ ਹੈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਸਰਚ ਦੇ ਦੌਰਾਨ ਸਾਨੂੰ ਦੈਨਿਕ ਜਾਗਰਣ ਦੁਆਰਾ ਇਸ ਮਾਮਲੇ ਨੂੰ ਲੈਕੇ ਪ੍ਰਕਾਸ਼ਤ ਆਰਟੀਕਲ ਮਿਲਿਆ। ਦੈਨਿਕ ਜਾਗਰਣ ਦੁਆਰਾ ਪ੍ਰਕਾਸ਼ਿਤ ਆਰਟੀਕਲ ਦੇ ਮੁਤਾਬਕ ਵੀ ਇਹ ਮਾਮਲਾ ਉੱਤਰ ਪ੍ਰਦੇਸ਼ ਦੇ ਫਿਰੋਜ਼ਾਬਾਦ ਹੈ ਜਿੱਥੇ ਇੱਕ ਨਿੱਜੀ ਹਸਪਤਾਲ ਡੇਂਗੂ ਪੀੜਤਾਂ ਦਾ ਇਲਾਜ ਸੜਕ ਦੇ ਫੁੱਟਪਾਥ ਤੇ ਕਰ ਰਿਹਾ ਸੀ। ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਪ੍ਰਸ਼ਾਸਨ ਨੇ ਡਾਕਟਰ ਤੋਂ ਨੋਟਿਸ ਜੇ ਕੇ ਜਵਾਬ ਮੰਗਿਆ ਅਤੇ ਹਸਪਤਾਲ ਨੂੰ ਸੀਲ ਕਰ ਦਿੱਤਾ।

ਇਸ ਮਾਮਲੇ ਦੇ ਸੰਬੰਧ ਵਿਚ ਸਾਨੂੰ ਦੈਨਿਕ ਭਾਸਕਰ ਦੁਆਰਾ ਪ੍ਰਕਾਸ਼ਿਤ ਇੱਕ ਰਿਪੋਰਟ ਮਿਲੀ। ਦੈਨਿਕ ਭਾਸਕਰ ਦੀ ਰਿਪੋਰਟ ਦੇ ਮੁਤਾਬਕ ਉੱਤਰ ਪ੍ਰਦੇਸ਼ ਦੇ ਫਿਰੋਜ਼ਾਬਾਦ ਵਿਖੇ ਇੱਕ ਨਿੱਜੀ ਹਸਪਤਾਲ ਵਿਚ 30 ਤੋਂ ਵੱਧ ਬੁਖਾਰ ਪੀਡ਼ਤਾਂ ਦਾ ਇਲਾਜ ਫਲਾਈਓਵਰ ਦੇ ਕਿਨਾਰੇ ਡਰਿੱਪ ਬੋਤਲਾਂ ਦੇ ਨਾਲ ਫੁੱਟਪਾਥ ਤੇ ਕੀਤਾ ਜਾ ਰਿਹਾ ਸੀ।
ਵਾਇਰਲ ਤਸਵੀਰ ਦੇ ਮਾਮਲਿਆਂ ਵਿੱਚ ਦੈਨਿਕ ਭਾਸਕਰ ਨੇ ਫਿਰੋਜ਼ਾਬਾਦ ਜ਼ਿਲ੍ਹੇ ਦੇ ਮੁੱਖ ਸਿਹਤ ਅਧਿਕਾਰੀ ਡਾ. ਦਿਨੇਸ਼ ਕੁਮਾਰ ਪ੍ਰੇਮੀ ਦੇ ਨਾਲ ਗੱਲਬਾਤ ਕੀਤੀ। ਡਾ. ਦਿਨੇਸ਼ ਕੁਮਾਰ ਪ੍ਰੇਮੀ ਨੇ ਦੱਸਿਆ ਕਿ ਕਲੀਨਿਕ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਇਕ ਹੋਰ ਮੁੱਖ ਸਿਹਤ ਅਧਿਕਾਰੀ ਦੀ ਨਿਗਰਾਨੀ ਹੇਠ ਇਕ ਸਮਿਤੀ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।
Conclusion
ਸਾਂਝੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਦਿੱਲੀ ਦੀ ਨਹੀਂ ਸਗੋਂ ਉੱਤਰ ਪ੍ਰਦੇਸ਼ ਤੇ ਫ਼ਿਰੋਜ਼ਾਬਾਦ ਦੀ ਹੈ ਜਿੱਥੇ ਇਕ ਨਿਜੀ ਹਸਪਤਾਲ ਦੁਆਰਾ ਬੁਖਾਰ ਤੋਂ ਪੀੜਤ ਮਰੀਜ਼ਾਂ ਦਾ ਇਲਾਜ ਫੁੱਟਪਾਥ ਤੇ ਕਿਨਾਰੇ ਕੀਤਾ ਜਾ ਰਿਹਾ ਸੀ।
Result: Misleading
Sources
Dainik Jagran:https://www.jagran.com/uttar-pradesh/firozabad-health-22087347.html
Dainik Bhaskar:https://www.bhaskarhindi.com/national/news/up-hospital-sealed-for-treating-patients-on-footpath-300163
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ