Fact Check
ਅਖ਼ਬਾਰ ਦੀ ਪੁਰਾਣੀ ਕਟਿੰਗ ਨੂੰ ਮੁੜ ਵਾਇਰਲ ਕਰ ਆਮ ਆਦਮੀ ਪਾਰਟੀ ਸਰਕਾਰ ਤੇ ਕੱਸਿਆ ਜਾ ਰਿਹਾ ਤੰਜ
ਸੋਸ਼ਲ ਮੀਡੀਆ ਤੇ ਇਕ ਅਖ਼ਬਾਰ ਦੀ ਕਟਿੰਗ ਵਾਇਰਲ ਹੋ ਰਹੀ ਹੈ ਜਿਸ ਦੀ ਹੈੱਡਲਾਈਨ ਦੇ ਮੁਤਾਬਕ ਪਿਸਤੌਲ ਦੀ ਨੋਕ ਤੇ ਲੁਟੇਰਿਆਂ ਨੇ ਸੱਪ ਖੋਹਿਆ। ਵਾਇਰਲ ਹੋ ਰਹੀ ਅਖ਼ਬਾਰ ਦੀ ਕਲਿਪਿੰਗ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੰਜਾਬ ਵਿੱਚ ਨਵੀਂ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਡਾਕੇ ਪੈ ਰਹੇ ਹਨ।
ਅਸੀਂ ਪਾਇਆ ਕਿ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਤੇ ਅਖ਼ਬਾਰ ਦੀ ਕਟਿੰਗ ਨੂੰ ਵਿਅੰਗਾਤਮਕ ਤਰੀਕੇ ਨਾਲ ਸ਼ੇਅਰ ਕਰਦਿਆਂ ਆਮ ਆਦਮੀ ਪਾਰਟੀ ਸਰਕਾਰ ਦੁਆਰਾ ਦਿੱਤੇ ਗਏ ਬਦਲਾਅ ਦੇ ਨਾਅਰੇ ਤੇ ਤੰਜ ਕੱਸਿਆ ਜਾ ਰਿਹਾ ਹੈ।
ਫੇਸਬੁੱਕ ਯੂਜ਼ਰ ‘ਸੂਰਜ ਰਾਜੋਰਾ’ ਨੇ ਵਾਇਰਲ ਅਖ਼ਬਾਰ ਦੀ ਕਲਿਪਿੰਗ ਨੂੰ ਸ਼ੇਅਰ ਕਰਦਿਆਂ ਲਿਖਿਆ,’ਵਿਚਾਰੇ ਦਾ ਸੱਪ ਖੋਹ ਲਿਆ ਉਹ ਵੀ ਪਿਸਤੌਲ ਦੀ ਨੋਕ ਤੇ। ਖ਼ਬਰ ਦਾ ਮਾਰਚ ਮਹੀਨੇ ਦੇ ਬਦਲਾਅ ਨਾਲ ਕੋਈ ਲੈਣਾ ਦੇਣਾ ਨਹੀਂ ਹੈ।’

ਫੇਸਬੁੱਕ ਯੂਜ਼ਰ ‘ਗੁੱਡੂ ਬੀਰਦਵਿੰਦਰ’ ਨੇ ਵਾਇਰਲ ਕਟਿੰਗ ਸ਼ੇਅਰ ਕਰਦਿਆਂ ਲਿਖਿਆ,’ਹਾਲਾਤ ਦੇਖੋ ਪੰਜਾਬ ਦੇ ਇਹ ਬਦਲਾਅ ਹੀ ਤਾਂ ਹੈ ਹੋ ਗਿਆ ਦੇਖੋ ਇਨਕਲਾਬ ਦਿੱਤਾ।’

ਅਸੀਂ ਪਾਇਆ ਕਿ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਤੇ ਇਸ ਅਖ਼ਬਾਰ ਦੀ ਕਟਿੰਗ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।

Fact Check/Verification
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਅਖ਼ਬਾਰ ਦੀ ਕਟਿੰਗ ਨੂੰ ਲੈ ਕੇ ਆਪਣੀ ਪੜਤਾਲ ਸ਼ੁਰੂ ਕੀਤੀ। ਅਸੀਂ ਫੇਸਬੁੱਕ ਤੇ ਕੁਝ ਕੀ ਵਰਡ ਦੀ ਮੱਦਦ ਨਾਲ ਵਾਇਰਲ ਹੋ ਰਹੀ ਕਟਿੰਗ ਦੇ ਬਾਰੇ ਵਿੱਚ ਜਾਨਣ ਦੀ ਕੋਸ਼ਿਸ਼ ਕੀਤੀ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਸਰਚ ਦੌਰਾਨ ਸਾਨੂੰ ਵਾਇਰਲ ਹੋ ਰਹੀ ਅਖ਼ਬਾਰ ਦੀ ਕਟਿੰਗ ਫੇਸਬੁੱਕ ਪੇਜ ਪੱਕੇ ਆਸਟ੍ਰੇਲੀਆ ਵਾਲੇ ਦੁਆਰਾ 5 ਸਤੰਬਰ 2015 ਨੂੰ ਅਪਲੋਡ ਮਿਲੀ। ਪ੍ਰਤੀ ਆਸਟ੍ਰੇਲੀਆ ਵਾਲੇ ਨੇ ਅਖ਼ਬਾਰ ਦੀ ਕਟਿੰਗ ਨੂੰ ਸ਼ੇਅਰ ਕਰਦਿਆਂ ਲਿਖਿਆ,’ 19 ਮਾਰਚ ਨੂੰ ਜੋਗੀ ਸੁੰਦਰ ਦਾਸ ਕੋਲੋਂ ਖੋਹਿਆ ਸੱਪ। ਸੁੱਖੇ ਅਮਲੀ ਦੇ ਘਰੋਂ ਲੱਭਾ।’
ਅਸੀਂ ਵਾਇਰਲ ਕਟਿੰਗ ਨੂੰ ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਨਾਲ ਖੰਗਾਲਿਆ। ਸਰਚ ਦੇ ਦੌਰਾਨ ਸਾਨੂੰ ਅਖ਼ਬਾਰ ਦੀ ਕਟਿੰਗ ਇਕ ਹੋਰ ਫੇਸਬੁੱਕ ਪੇਜ ਦੁਆਰਾ ਸਾਲ 2014 ਵਿੱਚ ਅਪਲੋਡ ਮਿਲੀ। ਗੌਰਤਲਬ ਹੈ ਕਿ ਉਸ ਦੇ ਲੇਖ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ।
ਅਸੀਂ ਕੁਝ ਹੋਰ ਕੀ ਵਰਲਡ ਸਰਚ ਦੀ ਮਦਦ ਨਾਲ ਖੰਗਾਲਿਆ ਇਸ ਦੌਰਾਨ ਸਾਨੂੰ ਵਾਇਰਲ ਕਟਿੰਗ ਇੱਕ ਹੋਰ ਫੇਸਬੁੱਕ ਪੇਜ ‘ਖੱਪ ਖਾਂਨਾ’ ਦੁਆਰਾ 31 ਮਾਰਚ 2017 ਨੂੰ ਅਪਲੋਡ ਮਿਲੀ। ਸਾਲ 2017 ‘ਚ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਸੀ।
ਆਪਣੀ ਸਰਚ ਦੇ ਦੌਰਾਨ ਅਸੀਂ ਵਾਇਰਲ ਹੋ ਰਹੀ ਅਖ਼ਬਾਰ ਦੀ ਕਟਿੰਗ ਦੇ ਅਸਲ ਸਰੋਤ ਨੂੰ ਲੱਭਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਸਰਚ ਦੇ ਦੌਰਾਨ ਅਸੀਂ ਵਾਇਰਲ ਅਖ਼ਬਾਰ ਦੀ ਕਟਿੰਗ ਦੇ ਅਸਲ ਸਰੋਤ ਨੂੰ ਨਹੀਂ ਲੱਭ ਸਕੇ ਪਰ ਇਹ ਸਪੱਸ਼ਟ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਅਖ਼ਬਾਰ ਦੀ ਕਟਿੰਗ ਕਾਫੀ ਸਾਲਾਂ ਤੋਂ ਇੰਟਰਨੈੱਟ ਤੇ ਮੌਜੂਦ ਹੈ ਅਤੇ ਇਸ ਦਾ ਆਮ ਆਦਮੀ ਪਾਰਟੀ ਸਰਕਾਰ ਨਾਲ ਕੋਈ ਸਬੰਧ ਨਹੀਂ ਹੈ।
Conclusion
ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਅਖ਼ਬਾਰ ਦੀ ਮੀਟਿੰਗ ਨੂੰ ਫ਼ਰਜ਼ੀ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਵਾਇਰਲ ਹੋ ਰਹੀ ਅਖ਼ਬਾਰ ਦੀ ਕਟਿੰਗ ਕਾਫੀ ਸਾਲਾਂ ਤੋਂ ਇੰਟਰਨੈੱਟ ਤੇ ਮੌਜੂਦ ਹੈ।
Result: False Context/Missing Context
Our Sources
Facebook post uploaded by Pakke Australia wale on September 5,2015
Facebook post uploaded by Chadi na chadi na Sajna on November 27, 2014
Facebook post uploaded by Khap Khana on March 31, 2017
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ