Fact Check
ਵਾਹਨ ‘ਚ ਲੱਗੀ ਅੱਗ ਦਾ ਵਾਇਰਲ ਹੋ ਰਿਹਾ ਇਹ ਵੀਡੀਓ ਹਾਲੀਆ ਨਹੀਂ ਹੈ
Claim
ਸਾਊਦੀ ਅਰਬ ਵਿਚ ਸਵਾਰੀਆਂ ਨਾਲ ਭਰੀ ਬੱਸ ‘ਚ ਅੱਗ ਲੱਗਣ ਦੀ ਵੀਡੀਓ
Fact
ਵਾਇਰਲ ਦਾਅਵਾ ਗੁੰਮਰਾਹਕੁੰਨ ਹੈ। ਜਿਸ ਵੀਡੀਓ ਨੂੰ ਉਮਰਾਹ ਵਿੱਚ ਹੋਏ ਹਾਦਸੇ ਦਾ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ ਉਹ ਅਸਲ ਵਿਚ 6 ਸਾਲ ਪੁਰਾਣਾ ਹੈ।
ਕੁਝ ਦਿਨਾਂ ਪਹਿਲਾਂ ਸਾਊਦੀ ਰੱਬ ਵਿਖੇ ਉਮਰਾਹ ਲਈ ਜਾ ਰਹੇ ਸ਼ਰਧਾਲੂਆਂ ਨਾਲ ਭਿਆਨਕ ਬਸ ਹਾਦਸਾ ਵਾਪਰਿਆ। ਇਸ ਬਸ ਹਾਦਸੇ ਵਿਚ 20 ਤੋਂ ਵੱਧ ਲੋਕ ਜਿਉਂਦੇ ਸੜ ਗਏ। ਇਸ ਮਾਮਲੇ ਨੂੰ ਲੈ ਕੇ ਕਈ ਵੀਡੀਓਜ਼ ਵਾਇਰਲ ਹੋਏ। ਇਸੇ ਤਰ੍ਹਾਂ ਇੱਕ ਵੀਡੀਓ ਨੂੰ ਇਸ ਹਾਦਸੇ ਦਾ ਦੱਸਕੇ ਵਾਇਰਲ ਕੀਤਾ ਗਿਆ ਜਿਸਦੇ ਵਿਚ ਬਸ ਨੂੰ ਇੱਕ ਪੁਲ ‘ਤੇ ਸੜਦਾ ਵੇਖਿਆ ਜਾ ਸਕਦਾ ਸੀ।
ਪੰਜਾਬੀ ਮੀਡਿਆ ਅਦਾਰਾ ਜਗਬਾਣੀ ਨੇ ਵੀ ਇਸ ਵੀਡੀਓ ਨੂੰ ਆਪਣੇ ਪੇਜ ਤੇ ਅਪਲੋਡ ਕੀਤਾ।
ਇਸ ਦੇ ਨਾਲ ਹੀ ਅਸੀਂ ਪਾਇਆ ਕਿ ਇਸ ਵੀਡੀਓ ਨੂੰ ਸੋਸ਼ਲ ਮੀਡਿਆ ਦੇ ਵੱਖ ਵੱਖ ਪਲੇਟਫਾਰਮਾਂ ਤੇ ਸ਼ੇਅਰ ਕੀਤਾ ਜਾ ਰਿਹਾ ਹੈ।

ਕਈ ਮੀਡਿਆ ਅਦਾਰਿਆਂ ਨੇ ਇਸ ਵੀਡੀਓ ਚੋਂ ਸਕ੍ਰੀਨਸ਼ਾਟ ਲੈ ਕੇ ਗ੍ਰਾਫਿਕ ਦੇ ਤੌਰ ਤੇ ਵੀ ਸ਼ੇਅਰ ਕੀਤੇ।

ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੀ ਵੀਡੀਓ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।
Fact Check/Verification
ਦਾਅਵੇ ਦੀ ਸੱਚਾਈ ਜਾਣਨ ਲਈ, ਅਸੀਂ ਸਭ ਤੋਂ ਪਹਿਲਾਂ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ InVID ਟੂਲ ਦੇ ਜ਼ਰੀਏ ਕੀਫ਼੍ਰੇਮਸ ਸਰਚ ਕੀਤਾ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਸਾਨੂੰ ਇਹ ਵੀਡੀਓ Youtube ‘ਤੇ ਜੂਨ 2017 ਨੂੰ ਅਪਲੋਡ ਮਿਲਿਆ। ਅਕਾਊਂਟ “FAHAD Al-hazmi” ਨੇ ਇਸ ਵੀਡੀਓ ਨੂੰ 24 ਜੂਨ 2017 ਨੂੰ ਸਾਂਝਾ ਕਰਦਿਆਂ ਅਰਬੀ ‘ਚ ਕੈਪਸ਼ਨ ਦਿੱਤਾ। ਕੈਪਸ਼ਨ ਦਾ ਪੰਜਾਬੀ ਅਨੁਵਾਦ ਸੀ, “ਇੱਕ ਬਾਲਣ ਟੈਂਕਰ ਪਲਟ ਗਿਆ ਅਤੇ ਇਸਦਾ ਕਪਤਾਨ ਸ਼ਾਰ 1 ਰੁਕਾਵਟ ‘ਤੇ ਸੜ ਗਿਆ”

ਹੁਣ ਇਸ ਕੈਪਸ਼ਨ ਨੂੰ ਅਸੀਂ ਗੂਗਲ ਸਰਚ ਕੀਤਾ। ਗੂਗਲ ਸਰਚ ਕਰਨ ‘ਤੇ ਸਾਨੂੰ alarabiya.net ‘ਤੇ 24 ਜੂਨ 2017 ਦੀ ਮਾਮਲੇ ਨੂੰ ਲੈ ਕੇ ਰਿਪੋਰਟ ਮਿਲੀ। ਰਿਪੋਰਟ ਦੇ ਮੁਤਾਬਕ ਆਕਾਬਾ ਸ਼ਬਰ ਰੋਡ ‘ਤੇ ਇੱਕ 32 ਟਨ ਤੇਲ ਵਾਲਾ ਟੈਂਕਰ ਹਾਦਸੇ ਦਾ ਸ਼ਿਕਾਰ ਹੋ ਗਿਆ, ਇਸ ਹਾਦਸੇ ਵਿੱਚ ਡਰਾਈਵਰ ਦੀ ਸੜ ਕੇ ਮੌਤ ਹੋ ਗਈ। ਇਸ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਵੀਡੀਓ ਹਾਲੀਆ ਘਟਨਾ ਦਾ ਨਹੀਂ ਹੈ।

ਬੀਤੇ ਦਿਨ ਹੋਏ ਉਮਰਾਹ ਲਈ ਜਾ ਰਹੇ ਸ਼ਰਧਾਲੂਆਂ ਨਾਲ ਵਾਪਰੇ ਹਾਲੀਆ ਬਸ ਹਾਦਸੇ ਨੂੰ ਲੈ ਕੇ ਖਬਰਾਂ ਇਥੇ ਕਲਿਕ ਕਰ ਪੜ੍ਹੀਆਂ ਜਾ ਸਕਦੀਆਂ ਹਨ।
Conclusion
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਜਿਸ ਵੀਡੀਓ ਨੂੰ ਉਮਰਾਹ ਵਿੱਚ ਹੋਏ ਹਾਦਸੇ ਦਾ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ ਉਹ ਅਸਲ ਵਿਚ 6 ਸਾਲ ਪੁਰਾਣਾ ਹੈ।
Result: Missing context
Our Sources
Video Uploaded by FAHAD Al-hazmi on 24 June 2017
Reports published by Okaz.com.sa , Al Arabiya , Sabq.org and Saudiauto.com.sa on June 2017
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ