Viral
ਭਾਰੀ ਬਾਰਿਸ਼ ‘ਚ ਨਿਕਲ ਰਹੀ ਬਰਾਤ ਦੀ ਵਾਇਰਲ ਵੀਡੀਓ ਪੁਰਾਣੀ ਹੈ
ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿਚ ਭਾਰੀ ਮੀਂਹ ਦੇ ਵਿਚਕਾਰ ਇਕ ਬਰਾਤ ਨੂੰ ਨਿਕਲਦੇ ਵੇਖਿਆ ਜਾ ਸਕਦਾ ਹੈ। ਵਾਇਰਲ ਹੋ ਰਹੀ ਵੀਡੀਓ ਨੂੰ ਹਾਲੀਆ ਦੱਸਦਿਆਂ ਸੋਸ਼ਲ ਮੀਡੀਆ ਤੇ ਸ਼ੇਅਰ ਕੀਤਾ ਜਾ ਰਿਹਾ ਹੈ।
ਮੀਡੀਆ ਅਦਾਰਾ ‘ਡੇਲੀ ਪੋਸਟ ਪੰਜਾਬੀ’ ਨੇ ਵਾਇਰਲ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,’ਭਾਰੀ ਬਾਰਿਸ਼ ਵਿਚ ਨਿਕਲੀ ਅਨੋਖੀ ਪਰਾਤ ਤਸਵੀਰਾਂ ਦੇਖ ਤੁਹਾਡੇ ਵੀ ਹੱਸ ਹੱਸ ਪੈਣਗੀਆਂ ਢਿੱਡੀ ਪੀੜਾਂ।’
ਅਸੀਂ ਪਾਇਆ ਕਿ ਸੋਸ਼ਲ ਮੀਡੀਆ ਤੇ ਹੋਰਨਾਂ ਯੂਜ਼ਰ ਦੁਆਰਾ ਵੀ ਇਸ ਵੀਡੀਓ ਨੂੰ ਹਾਲੀਆ ਦੱਸ ਕੇ ਸ਼ੇਅਰ ਕੀਤਾ ਜਾ ਰਿਹਾ ਹੈ।
ਸਾਡੇ ਅਧਿਕਾਰਿਕ ਵਟਸਐਪ ਟਿਪਲਾਈਨ ਨੰਬਰ- +91 9999499044 ਤੇ ਵੀ ਇਕ ਯੂਜ਼ਰ ਨੇ ਵਾਇਰਲ ਹੋ ਰਹੇ ਦਾਅਵੇ ਨੂੰ ਫੈਕਟ ਚੈਕ ਕਰਨ ਦੇ ਲਈ ਭੇਜਿਆ।
Fact Check/Verification
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਨੂੰ ਲੈ ਕੇ ਆਪਣੀ ਪੜਤਾਲ ਸ਼ੁਰੂ ਕੀਤੀ। ਅਸੀਂ ਸਭ ਤੋਂ ਪਹਿਲਾਂ ਫੇਸਬੁੱਕ ਤੇ ਕੁਝ ਕੀ ਵਰਡ ਦੇ ਜ਼ਰੀਏ ਸਰਚ ਕੀਤਾ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਸਰਚ ਦੇ ਦੌਰਾਨ ਸਾਨੂੰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਮੀਡੀਆ ਅਦਾਰਾ ਜਗਬਾਣੀ ਦੁਆਰਾ ਜੁਲਾਈ 5, 2022 ਨੂੰ ਅਪਲੋਡ ਮਿਲੀ। ਜਗਬਾਣੀ ਦੀ ਵੀਡੀਓ ਰਿਪੋਰਟ ਦੇ ਮੁਤਾਬਕ ਇਹ ਵੀਡੀਓ ਮੱਧ ਪ੍ਰਦੇਸ਼ ਦੇ ਇੰਦੌਰ ਦੀ ਹੈ।
ਇਸ ਦੇ ਨਾਲ ਹੀ ਸਾਨੂੰ ਵਾਇਰਲ ਹੋ ਰਹੀ ਵੀਡੀਓ ਇਕ ਹੋਰ ਮੀਡੀਆ ਅਦਾਰਾ ਦੈਨਿਕ ਸਵੇਰਾ ਦੁਆਰਾ ਜੁਲਾਈ 6, 2022 ਨੂੰ ਅਪਲੋਡ ਮਿਲੀ।
ਅਸੀਂ ਪਾਇਆ ਕਿ ਕਈ ਹੋਰਨਾਂ ਸੋਸ਼ਲ ਮੀਡੀਆ ਯੂਜ਼ਰਾਂ ਨੇ ਵੀ ਇਸ ਵੀਡੀਓ ਨੂੰ ਜੁਲਾਈ ਵਿਚ ਅਪਲੋਡ ਕੀਤਾ ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਵਾਇਰਲ ਵੀਡੀਓ ਹਾਲੀਆ ਨਹੀਂ ਸਗੋਂ ਪੁਰਾਣੀ ਹੈ।

Conclusion
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡਿਓ ਹਾਲੀਆ ਨਹੀਂ ਸਗੋਂ ਜੁਲਾਈ ਮਹੀਨੇ ਦੀ ਹੈ। ਵਾਇਰਲ ਵੀਡੀਓ ਨੂੰ ਹਾਲੀਆ ਦੱਸਦਿਆਂ ਸੋਸ਼ਲ ਮੀਡੀਆ ਤੇ ਗੁੰਮਰਾਹਕੁਨ ਜਾਣਕਾਰੀ ਸ਼ੇਅਰ ਕੀਤੀ ਜਾ ਰਹੀ ਹੈ।
Result: Missing Context
Our Sources
Media report published by Jagbani on July 5, 2022
Media report published by Dainik Savera on July 5, 2022
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ