Viral
Weekly Wrap: ਹੈਲੀਕਾਪਟਰ ਕ੍ਰੈਸ਼ ਵਿੱਚ ਲਾੜਾ-ਲਾੜੀ ਦੀ ਮੌਤ ਤੋਂ ਲੈ ਕੇ ਲੱਖਾ ਸਿਧਾਣਾ ਤਕ, ਪੜ੍ਹੋ ਇਸ ਹਫਤੇ ਦੀਆਂ ਟਾਪ ਫਰਜ਼ੀ ਖਬਰਾਂ
ਇਸ ਹਫਤੇ Newschecker ਨੇ ਸੋਸ਼ਲ ਮੀਡਿਆ ‘ਤੇ ਮੌਜੂਦ ਤਮਾਮ ਕਈ ਫੇਕ ਖਬਰਾਂ ਦਾ ਪਰਦਾਫਾਸ਼ ਕੀਤਾ। ਇਸ ਹਫਤੇ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿਚ ਇਕ ਵਿਆਹ ਸਮਾਗਮ ਵਿਚ ਹੈਲੀਕਾਪਟਰ ਕਰੈਸ਼ ਹੁੰਦਾ ਦਿਖਾਈ ਦੇ ਰਿਹਾ ਹੈ। ਇਸ ਵੀਡੀਓ ਨੂੰ ਲੈ ਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਘਟਨਾ ‘ਚ ਲਾੜਾ-ਲਾੜੀ ਦੀ ਜਾਨ ਚਲੀ ਗਈ ਹੈ। ਇਸ ਨਾਲ ਹੀ ਕਈ ਹੋਰ ਦਾਅਵੇ WhatsApp ਫਾਰਵਰਡ ਅਤੇ ਸੋਸ਼ਲ ਮੀਡਿਆ ਤੇ ਵਾਇਰਲ ਰਹੇ ਜਿਹਨਾਂ ਨੂੰ ਸ਼ਾਇਦ ਤੁਸੀਂ ਸੱਚ ਮੰਨ ਲਿਆ ਸੀ। ਇਥੇ ਪੜ੍ਹੋ , ਇਸ ਹਫਤੇ ਦੀ ਟਾਪ-5 ਫਰਜ਼ੀ ਖਬਰਾਂ।

ਕੀ ਚੀਨ ‘ਚ ਵਰ੍ਹਿਆ ਕੀੜਿਆਂ ਦਾ ਮੀਂਹ? ਫਰਜ਼ੀ ਦਾਅਵਾ ਵਾਇਰਲ
ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਚੀਨ ‘ਚ ਕੀੜਿਆਂ ਦਾ ਮੀਂਹ ਵਰ੍ਹਿਆ। ਚੀਨ ‘ਚ ਕੀੜਿਆਂ ਦੀ ਕੋਈ ਬਾਰਿਸ਼ ਨਹੀਂ ਹੋਈ ਹੈ। ਇਹ ਵੀਡੀਓ ਪੌਪਲਰ ਦੇ ਰੁੱਖਾਂ ਤੋਂ ਡਿੱਗਣ ਵਾਲੇ ਹਿੱਸੇ ਦਾ ਹੈ ਜਿਸਨੂੰ ਹੁਣ ਫਰਜ਼ੀ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

ਕੀ ਹੈਲੀਕਾਪਟਰ ਕ੍ਰੈਸ਼ ਵਿੱਚ ਹੋਈ ਲਾੜਾ-ਲਾੜੀ ਦੀ ਮੌਤ?
ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਵਿਆਹ ਸਮਾਗਮ ‘ਚ ਹੈਲੀਕਾਪਟਰ ਕਰੈਸ਼ ਦੌਰਾਨ ਲਾੜਾ-ਲਾੜੀ ਦੀ ਜਾਨ ਚਲੀ ਗਈ। ਵਾਇਰਲ ਹੋ ਰਹੀ ਵੀਡੀਓ ਨੂੰ ਗੁੰਮਰਾਹਕੁੰਨ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। 2018 ਵਿੱਚ ਬ੍ਰਾਜ਼ੀਲ ‘ਚ ਇੱਕ ਵਿਆਹ ਵਿੱਚ ਹੋਏ ਇਸ ਹਾਦਸੇ ਵਿੱਚ ਕਿਸੇ ਦੀ ਜਾਨ ਨਹੀਂ ਗਈ ਸੀ।

ਕੀ ਦਮਦਮੀ ਟਕਸਾਲ ਦੇ ਮੁੱਖੀ ਹਰਨਾਮ ਸਿੰਘ ਧੁੰਮਾ ਨੇ ਹਾਲ ਹੀ ਵਿੱਚ ਬਾਬਾ ਰਾਮਦੇਵ ਨਾਲ ਕੀਤੀ ਮੁਲਾਕਾਤ?
ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਹੋਲੇ ਮਹੱਲੇ ਤੋ ਬਾਅਦ ਬਾਬਾ ਹਰਨਾਮ ਸਿੰਘ ਧੁੰਮਾ ਨੇ ਅਯੁੱਧਿਆ ਪਹੁੰਚ ਸੁਆਮੀ ਰਾਮਦੇਵ ਨਾਲ ਕਮਰਾ ਬੰਦ ਮੀਟਿੰਗ ਕੀਤੀ। ਵਾਇਰਲ ਹੋ ਰਹੀ ਵੀਡੀਓ ਹਾਲੀਆ ਨਹੀਂ ਸਗੋਂ ਪੁਰਾਣੀ ਹੈ। ਪੁਰਾਣੀ ਵੀਡੀਓ ਨੂੰ ਹਾਲੀਆ ਦੱਸਕੇ ਸ਼ੇਅਰ ਕੀਤਾ ਜਾ ਰਿਹਾ ਹੈ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?

ਹਵਾ ‘ਚ ਲਟਕ ਰਹੇ ਦਰੱਖਤ ਦੀ ਵਾਇਰਲ ਵੀਡੀਓ ਦਾ ਜਾਣੋ ਸੱਚ
ਹਵਾ ਵਿੱਚ ਲਟਕਦੇ ਦਰੱਖਤ ਦੀ ਵੀਡੀਓ ਨੂੰ ਸ਼ੇਅਰ ਕਰ ਕੁਦਰਤ ਦਾ ਕਰਿਸ਼ਮਾ ਕਹਿ ਕੇ ਸਾਂਝਾ ਕੀਤਾ ਜਾ ਰਿਹਾ ਹੈ। ਸੋਸ਼ਲ ਮੀਡੀਆ ‘ਤੇ ਗੁੰਮਰਾਹਕੁੰਨ ਦਾਅਵਾ ਕੀਤਾ ਜਾ ਰਿਹਾ ਹੈ। ਵਾਇਰਲ ਵੀਡੀਓ ‘ਚ ਹਵਾ ਵਿੱਚ ਲਟਕਦਾ ਦਿਖਾਈ ਦੇ ਰਿਹਾ ਦਰੱਖਤ ਅਸਲ ਵਿੱਚ ਕਿਸੇ ਹੋਰ ਦਰੱਖਤ ਨਾਲ ਜੁੜਿਆ ਹੋਇਆ ਹੈ।

ਕੀ ਲੱਖਾ ਸਿਧਾਣਾ ਨੇ ਸਿੱਖ ਗੁਰੂਆਂ ਬਾਰੇ ਗਲਤ ਟਿਪਣੀ ਕੀਤੀ? ਵਾਇਰਲ ਵੀਡੀਓ ਐਡੀਟਡ ਹੈ
ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਮਾਜਿਕ ਕਾਰਕੁੰਨ ਲੱਖਾ ਸਿਧਾਣਾ ਨੇ ਸਿੱਖ ਗੁਰੂਆਂ ਬਾਰੇ ਗਲਤ ਟਿਪਣੀ ਕੀਤੀ। ਵਾਇਰਲ ਵੀਡੀਓ ਐਡੀਟਡ ਹੈ। ਅਸਲ ਵੀਡੀਓ ਪੰਜਾਬੀ ਮੀਡੀਆ ਅਦਾਰੇ On Air ਦੇ ਇੰਟਰਵਿਊ ਦਾ ਜਿਥੇ ਲੱਖਾ ਸਿਧਾਣਾ ਕਿਸੀ ਕਿਤਾਬ ਦਾ ਜ਼ਿਕਰ ਕਰਦਿਆਂ ਇਤਿਹਾਸ ਨਾਲ ਛੇੜਛਾੜ ਬਾਰੇ ਦੱਸ ਰਹੇ ਸਨ।
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ