Viral
Weekly Wrap: WhatsApp ਭਾਰਤ ਵਿੱਚ ਫੋਨ ਕਾਲਾਂ ਨੂੰ ਕਰੇਗਾ ਰਿਕਾਰਡ?
ਇਸ ਹਫਤੇ Newschecker ਨੇ ਸੋਸ਼ਲ ਮੀਡਿਆ ਤੇ ਮੌਜੂਦ ਤਮਾਮ ਕਈ ਫੇਕ ਖਬਰਾਂ ਦਾ ਪਰਦਾਫਾਸ਼ ਕੀਤਾ। ਇਸ ਹਫਤੇ ਸੋਸ਼ਲ ਮੀਡੀਆ ਤੇ ਵਟਸਐਪ (WhatsApp) ਨੂੰ ਲੈ ਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਹੁਣ ਤੋਂ ਵਟਸਐਪ ਤੇ ਸਾਰੀਆਂ ਕਾਲ ਰਿਕਾਰਡ ਹੋਣਗੀਆਂ ਅਤੇ ਭਾਰਤ ਸਰਕਾਰ ਵਟਸਐਪ ਮੈਸੇਜ ਨੂੰ ਟਰੈਕ ਕਰੇਗੀ। ਇਸ ਨਾਲ ਹੀ ਕਈ ਹੋਰ ਦਾਅਵੇ WhatsApp ਫਾਰਵਰਡ ਅਤੇ ਸੋਸ਼ਲ ਮੀਡਿਆ ਤੇ ਵਾਇਰਲ ਰਹੇ ਜਿਹਨਾਂ ਨੂੰ ਸ਼ਾਇਦ ਤੁਸੀਂ ਸੱਚ ਮੰਨ ਲਿਆ ਸੀ। ਇਥੇ ਪੜ੍ਹੋ , ਇਸ ਹਫਤੇ ਦੀ ਟਾਪ-5 ਫਰਜ਼ੀ ਖਬਰਾਂ।

WhatsApp ਭਾਰਤ ਵਿੱਚ ਫੋਨ ਕਾਲਾਂ ਨੂੰ ਕਰੇਗਾ ਰਿਕਾਰਡ?
ਸੋਸ਼ਲ ਮੀਡੀਆ ਤੇ ਵਟਸਐਪ (WhatsApp) ਨੂੰ ਲੈ ਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਹੁਣ ਤੋਂ ਵਟਸਐਪ ਤੇ ਸਾਰੀਆਂ ਕਾਲ ਰਿਕਾਰਡ ਹੋਣਗੀਆਂ ਅਤੇ ਭਾਰਤ ਸਰਕਾਰ ਵਟਸਐਪ ਮੈਸੇਜ ਨੂੰ ਟਰੈਕ ਕਰੇਗੀ। WhatsApp ਤੇ ਵਾਇਰਲ ਹੋ ਰਹੀ ਦਾਅਵੇ ਦੀ ਜਾਂਚ ਕਰਨ ਤੇ ਅਸੀਂ ਪਾਇਆ ਕਿ ਵਟਸਐਪ ਨੂੰ ਲੈ ਕੇ ਫਰਜ਼ੀ ਦਾਅਵਾ ਕੀਤਾ ਜਾ ਰਿਹਾ ਹੈ। ਵਟਸਐਪ ਤੇ ਵੀਡੀਓ ਅਤੇ ਆਡੀਓ ਨੂੰ ਰਿਕਾਰਡ ਨਹੀਂ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਭਾਰਤ ਸਰਕਾਰ ਦੁਆਰਾ ਵੀ ਮੈਸੇਜ ਟਰੈਕ ਨਹੀਂ ਕੀਤੇ ਜਾ ਰਹੇ ਹਨ।

ਪ੍ਰਧਾਨ ਮੰਤਰੀ Narendra Modi ਦੀ ਤਾਰੀਫ਼ ਕਰਦੇ ਡੇਰਾ ਵਡਭਾਗ ਸਿੰਘ ਦੇ ਮੁਖੀ ਦਾ ਪੁਰਾਣਾ ਵੀਡੀਓ ਵਾਇਰਲ
ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਸਿੱਖ ਵਿਅਕਤੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Narendra Modi) ਦੀ ਤਾਰੀਫ ਕਰਦੇ ਹੋਏ ਸੁਣਿਆ ਜਾ ਸਕਦਾ ਹੈ। ਵਾਇਰਲ ਵੀਡੀਓ ਵਿੱਚ ਵਿਅਕਤੀ ਪ੍ਰਧਾਨ ਮੰਤਰੀ ਮੋਦੀ ਦੇ ਲਾਕਡਾਊਨ ਲਗਾਉਣ ਦੇ ਫ਼ੈਸਲੇ ਨੂੰ ਵਧੀਆ ਦੱਸਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗੁਰੂ ਦੀ ਕ੍ਰਿਪਾ ਦੱਸ ਰਿਹਾ ਹੈ। ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਹਾਲੀਆ ਨਹੀਂ ਸਗੋਂ ਸਾਲ ਪੁਰਾਣੀ ਹੈ ਜਿਸ ਨੂੰ ਹੁਣ ਗੁੰਮਰਾਹਕੁਨ ਦਾਅਵੇ ਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਵਾਇਰਲ ਵੀਡੀਓ ਵਿੱਚ ਦਿਖਾਈ ਦੇ ਰਹੇ ਡੇਰਾ ਬਾਬਾ ਵਡਭਾਗ ਸਿੰਘ ਦੇ ਮੁਖੀ ਸਵਰਨਜੀਤ ਸਿੰਘ ਹਨ।
Also read:ਕਿਸਾਨ ਆਰਡੀਨੈਂਸ ਬਿੱਲ ਪਾਸ ਹੋਣ ਤੋਂ ਬਾਅਦ ਮੋਗੇ ਵਿਖੇ ਲਗਾਇਆ ਗਿਆ ਇਹ ਬੋਰਡ?

ਕੀ ਭਾਰਤ ਨੂੰ ਈਸਾਈ ਦੇਸ਼ ਬਣਾਉਣਾ ਚਾਹੁੰਦੀ ਹੈ ਕਾਂਗਰਸ ਪ੍ਰਧਾਨ Sonia Gandhi?
ਸੋਸ਼ਲ ਮੀਡਿਆ ਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਇੱਕ ਤਸਵੀਰ ਨੂੰ ਸ਼ੇਅਰ ਕਰ ਦਾਅਵਾ ਕੀਤਾ ਗਿਆ ਕਿ ਤਸਵੀਰ ਵਿੱਚ ਦਿਖਾਈ ਦੇ ਰਹੀ ਕਿਤਾਬ ਦਾ ਨਾਮ ਭਾਰਤ ਨੂੰ ਈਸਾਈ ਦੇਸ਼ ਕਿਸ ਤਰ੍ਹਾਂ ਬਣਾਇਆ ਜਾਵੇ ਹੈ। ਵਾਇਰਲ ਤਸਵੀਰ ਨੂੰ ਐਡਿਟ ਕਰ ਸੋਸ਼ਲ ਮੀਡੀਆ ਤੇ ਗਲਤ ਦਾਅਵੇ ਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।

World Health Organization ਨੇ Corona Virus ਨੂੰ ਦੱਸਿਆ ਆਮ ਬੁਖਾਰ?
ਸੋਸ਼ਲ ਮੀਡੀਆ ਤੇ ਇਕ ਵੀਡੀਓ ਕਲਿੱਪ ਪਰ ਹੋ ਰਹੀ ਹੈ ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਵੀਡੀਓ ਵਿੱਚ ਜਾਣਕਾਰੀ ਦੇਣ ਵਾਲੇ ਲੋਕ ਵਿਸ਼ਵ ਸਿਹਤ ਸੰਗਠਨ (World Health Organization) ਦੇ ਮੈਂਬਰ ਹਨ ਜਿਨ੍ਹਾਂ ਨੇ ਇਹ ਸਵੀਕਾਰ ਕੀਤਾ ਹੈ ਕਿ ਕੋਰੋਨਾਵਾਇਰਸ ਇੱਕ ਮਹਾਂਮਾਰੀ ਨਹੀਂ ਹੈ। ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਕਲਿੱਪ ਦੀ ਪੜਤਾਲ ਦੇ ਦੌਰਾਨ ਮਿਲੇ ਤੱਥਾਂ ਤੋਂ ਸਾਨੂੰ ਪਤਾ ਚੱਲਿਆ ਕਿ ਵਾਇਰਲ ਵੀਡੀਓ ਕਲਿੱਪ ਵਿੱਚ ਦਿੱਤੀ ਜਾ ਰਹੀ ਜਾਣਕਾਰੀ ਗ਼ਲਤ ਹੈ।

Corona vaccine ਲਗਵਾਉਣ ਤੋਂ 2 ਸਾਲ ਬਾਅਦ ਹੋ ਜਾਵੇਗੀ ਮੌਤ?
ਸੋਸ਼ਲ ਮੀਡੀਆ ਤੇ ਫ੍ਰੈਂਚ ਨੋਬਲ ਜੇਤੂ ਪ੍ਰੋਫ਼ੈਸਰ ਲਿਊਕ ਮੌਂਟਗਰੀਅਰ ਦੇ ਹਵਾਲੇ ਤੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੋਰੋਨਾ ਵੈਕਸੀਨ ਲਗਵਾਉਣ ਵਾਲੇ ਲੋਕਾਂ ਦੀ ਦੋ ਸਾਲ ਦੇ ਅੰਦਰ ਮੌਤ ਹੋ ਜਾਵੇਗੀ। ਵਾਇਰਲ ਦਾਅਵਾ ਗੁੰਮਰਾਹਕੁੰਨ ਹੈ। ਪ੍ਰੋਫ਼ੈਸਰ ਲਿਊਕ ਮੌਂਟਗਰੀਅਰ ਨੇ ਕਿਹਾ ਹੈ ਕਿ ਵੈਕਸੀਨ ਸੁਰੱਖਿਅਤ ਨਹੀਂ ਹੈ ਅਤੇ ਟੀਕਾਕਰਨ ਕਾਰਨ ਨਵੇਂ ਵੇਰਿਅੰਟ ਪੈਦਾ ਹੋ ਰਹੇ ਹਨ।
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044